ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਧਰਮ ਤੇ ਜਾਤੀ ਦੇ ਨਾਂ ’ਤੇ ਭਾਰਤ ਨੂੰ ਵੰਡਣਾ ਕਰੋ ਬੰਦ

Friday, Nov 05, 2021 - 06:02 PM (IST)

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਧਰਮ ਤੇ ਜਾਤੀ ਦੇ ਨਾਂ ’ਤੇ ਭਾਰਤ ਨੂੰ ਵੰਡਣਾ ਕਰੋ ਬੰਦ

ਨਵੀਂ ਦਿੱਲੀ– ਗੋਵਰਧਨ ਪੂਜਾ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਇਸ਼ਾਰਿਆਂ-ਇਸ਼ਾਰਿਆਂ ’ਚ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਧਰਮ ਅਤੇ ਜਾਤੀ ਦੇ ਨਾਂ ’ਤੇ ਭਾਰਤ ਨੂੰ ਵੰਡਣਾ ਬੰਦ ਹੋਣਾ ਚਾਹੀਦਾ ਹੈ। 

ਉਨ੍ਹਾਂ ਟਵੀਟ ਕੀਤਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਹੇਠਾਂ ਸਾਰਿਆਂ ਨੂੰ ਸੁਰੱਖਿਆ ਦਿੱਤੀ ਸੀ। ਅੱਜ ਵੀ ਬਿਨਾਂ ਭੇਦਭਾਵ ਸਾਰਿਆਂ ਦੀ ਸੁਰੱਖਿਆ ਕਰਨੀ ਹੋਵੇਗੀ। ਕਾਂਗਰਸ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਧਰਮ, ਮਜ਼ਹਬ, ਜਾਤੀ ਦੇ ਨਾਂ ’ਤੇ ਭਾਰਤ ਨੂੰ ਵੰਡਣਾ ਬੰਦ ਕਰੋ।

 

ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢਰਾ ਨੇ ਟਵੀਟ ਕੀਤਾ ਕਿ ਗਿਰੀਰਾਜ ਵਲ ਧਿਆਨ ਲਗਾਵੇ, ਮਨ ਚਾਹਾ ਫਲ ਤੂ ਪਾਵੇ... ਪੂਜਾ ਗੋਵਰਧਨ ਕੀ ਕਰਲੈ। ਸਾਰੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।


author

Rakesh

Content Editor

Related News