ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’

Sunday, Jun 06, 2021 - 06:10 PM (IST)

ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’

ਗੈਜੇਟ ਡੈਸਕ– ਕਈ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ  ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਤੁਹਾਨੂੰ ਵੀ ਬੱਚਿਆਂ ਨੂੰ ਲੈ ਕੇ ਟੈਨਸ਼ਨ ਹੈ ਤਾਂ ਇਹ ਖ਼ਬਰ ਤੁਹਾਨੂੰ ਰਾਹਤ ਦੇ ਸਕਦੀ ਹੈ। ਦਰਅਸਲ, ਦੇਸ਼ ’ਚ ਕੋਵਿਡ-19 ਦੇ ਪ੍ਰਕੋਪ ’ਚ ਬੱਚਿਆਂ ’ਤੇ ਨਜ਼ਰ ਰੱਖਣ ਲਈ ਸਮਾਰਟ ਵਿਅਰੇਬਲ ਅਤੇ ਪ੍ਰਿਵੈਂਟਿਵ ਹੈਲਥਕੇਅਰ ਬ੍ਰਾਂਡ GOQii ਨੇ ਖਾਸਤੌਰ ’ਤੇ ਬੱਚਿਆਂ ਲਈ ਇਕ ਨਵੀਂ ਸਮਾਰਟ ਘੜੀ ‘ਸਮਾਰਟ ਵਾਈਟਲ ਜੂਨੀਅਰ’ ਨੂੰ ਲਾਂਚ ਕੀਤਾ ਹੈ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਮਹਾਮਾਰੀ ਨੇ ਬੱਚਿਆਂ ਦੇ ਲਾਈਫ ਸਟਾਈਲ ਨੂੰ ਕਈ ਤਰ੍ਹਾਂ ਕੀਤਾ ਪ੍ਰਭਾਵਿਤ
- GOQii ਸਮਾਰਟ ਹੈਲਥਕੇਅਰ ਦੇ ਸੰਸਥਾਪਕ ਅਤੇ ਸੀ.ਈ.ਓ. ਵਿਸ਼ਾਲ ਗੋਂਡਲ ਨੇ ਇਕ ਬਿਆਨ ’ਚ ਕਿਹਾ ਕਿ ਮਹਾਮਾਰੀ ਮੁੱਖ ਰੂਪ ਨਾਲ ਬੱਚਿਆਂ ਲਈ ਚੁਣੌਤੀਪੂਰਨ ਰਹੀ ਹੈ ਕਿਉਂਕਿ ਇਸ ਨੇ ਉਨ੍ਹਾਂ ਦੇ ਲਾਈਫ ਸਟਾਈਲ ਨੂੰ ਕਈ ਤਰ੍ਹਾਂ ਬਦਲ ਦਿੱਤਾ ਹੈ। ਅਜਿਹੇ ’ਚ ਇਹ ਵਾਚ ਬੱਚਿਆਂ ਦੇ ਹੈਲਥ ਗੋਲਸ, ਆਨਲਾਈਨ ਬਾਲ ਰੋਗ ਮਾਹਿਰ ਅਤੇ ਵਰਕਆਊਟ ਸੈਸ਼ਨ ਵਰਗੇ ਹੋਰ ਸਿਹਤ ਸੰਬੰਧੀ ਪਹਿਲੂਆਂ ਦੀ ਨਿਗਰਾਨੀ ਕਰਦੇ ਹੋਏ ਸਮੇਂ ’ਤੇ ਇਲਾਜ ਦੇ ਨਤੀਜੇ ਵਜੋਂ ਛੇਤੀ ਠੀਕ ਹੋਣ ’ਚ ਮਦਦ ਕਰੇਗੀ। 

ਇਹ ਵੀ ਪੜ੍ਹੋ– ਹੁਣ ਭੂਚਾਲ ਨੂੰ ਵੀ ਟ੍ਰੈਕ ਕਰਨਗੇ Xiaomi ਸਮਾਰਟਫੋਨ, ਜਲਦ ਆ ਰਿਹੈ ਨਵਾਂ ਫੀਚਰ

PunjabKesari

ਇਹ ਵੀ ਪੜ੍ਹੋ– ਟਾਟਾ ਮੋਟਰ ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਕਾਰਾਂ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ

ਬੱਚਿਆਂ ਲਈ ਕਿਉਂ ਮਹੱਤਵਪੂਰਨ ਹੈ ਇਹ ਵਾਚ
- ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਸ ਨਵੀਂ ਸਮਾਰਟਵਾਚ ਨੂੰ ਬੱਚਿਆਂ ਲਈ ਡਿਜ਼ਾਇਨ ਕੀਤਾ ਗਿਆ ਹੈ, ਇਸ ਲਈ ਇਸ ਵਿਚ ਵਿਸ਼ੇਸ਼ ਰੂਪ ਨਾਲ ਕਲਰਫੁਲ ਡਿਸਪਲੇਅ ਅਤੇ ਕਲਰਫੁਲ ਸਟ੍ਰੈਪਸ ਦਿੱਤੇ ਗਏ ਹਨ, ਜੋ ਬੱਚਿਆਂ ਦੀ ਚਮੜੀ ਨੂੰ ਵੇਖਦੇ ਹੋਏ ਨਰਮ ਮਟੀਰੀਅਲ ਨਾਲ ਬਣਾਈ ਗਈ ਹੈ। ਇਹ ਉਨ੍ਹਾਂ ਦੇ ਗੁੱਟ ’ਤੇ ਚੰਗੀ ਤਰ੍ਹਾਂ ਫਿੱਟ ਹੋ ਜਾਵੇਗੀ। ਇਹ ਇਕ ਸਪੋਰਟਿਵ ਡਿਵਾਈਸ ਦਾ ਕੰਮ ਕਰੇਗੀ, ਜੋ ਰੀਅਲ ਟਾਈਮ ’ਚ ਬੱਚਿਆਂ ਦੇ ਬਲੱਡ-ਆਕਸੀਜਨ ਲੈਵਲ, ਹਾਰਟ ਰੇਟ ਅਤੇ ਤਾਪਮਾਨ ਲੈਵਲ ’ਤੇ ਨਜ਼ਰ ਰੱਖਦਾ ਹੈ। 

- ਮਾਤਾ-ਪਿਤਾ GOQii ਮੋਬਾਇਲ ਐਪ ਰਾਹੀਂ ਆਪਣੇ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਕਰਨ ’ਚ ਸਮਰੱਥ ਹੋਣਗੇ ਅਤੇ ਇਸ ਦੀ ਵਰਤੋਂ ਆਪਣੇ ਬੱਚਿਆਂ ਦੇ ਬਿਹਤਰ ਹੈਲਥ ਗੋਲਸ ਲਈ GOQii ਕੋਚ ਤੋਂ ਸਲਾਹ ਲੈਣ ਲਈ ਵੀ ਕਰਨਗੇ। ਆਪਣੇ ਬੱਚਿਆਂ ਨੂੰ GOQii Play ’ਤੇ ਵਿਸ਼ੇਸ਼ ਕਿਡਸ ਵਰਕਆਊਟ ਸੈਸ਼ਨ ’ਚ ਰਜਿਸਟਰਡ ਕਰਨਗੇ।

- ਕਈ ਸਪੈਸ਼ਲ ਬ੍ਰੇਨ ਅਤੇ ਮੈਮਰੀ ਗੇਮ ਵੀ GOQii ਐਪ ’ਤੇ ਉਪਲੱਬਧ ਹਨ ਤਾਂ ਜੋ ਬੱਚਿਆਂ ਲਈ ਇਸ ਨੂੰ ਹੋਰ ਵੀ ਮਜ਼ੇਦਾਰ ਅਤੇ ਆਕਰਸ਼ਕ ਬਣਾਇਆ ਜਾ ਸਕੇ। 

- ਇਸ ਵਿਚ 18 ਸਪੋਰਟ ਮੋਡ ਦਿੱਤੇ ਗਏ ਹਨ, ਜਿਸ ਵਿਚ ਵਾਕਿੰਗ, ਰਨਿੰਗ ਅਤੇ ਯੋਗਾ ਵਰਗੀ ਐਕਟੀਵਿਟੀ ਸ਼ਾਮਲ ਹੈ. ਇਸ ਦੇ ਨਾਲ ਹੀ ਵਾਚ ’ਚ ਸਲੀਪ ਟ੍ਰੈਕਿੰਗ ਸਮੇਤ ਫਾਇੰਡ ਮਾਈ ਫੋਨ, ਅਲਾਰਮ ਅਤੇ ਕਾਲ-ਮੈਸੇਜ ਨੋਟੀਫਿਕੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। 

- ਕੀਮਤ ਦੀ ਗੱਲ ਕਰੀਏ ਤਾਂ ਇਸ ਵਾਚ ਲਈ ਤੁਹਾਨੂੰ ਸਿਰਫ਼ 4,999 ਰੁਪਏ ਖਰਚ ਕਰਨੇ ਹੋਣਗੇ। ਸਮਾਰਟ ਵਾਈਟਲ ਜੂਨੀਅਰ GOQii ਐਪ ਤੋਂ ਆਰਡਰ ਲਈ ਉਪਲੱਬਧ ਹੋਵੇਗੀ ਅਤੇ ਇਹ ਐਮਾਜ਼ੋਨ ਤੇ ਫਲਿਪਕਾਰਟ ਵਰਗੇ ਆਨਲਾਈਨ ਪਲੇਟਫਾਰਮ ’ਤੇ ਵੀ ਉਪਲੱਬਧ ਹੈ। 

ਇਹ ਵੀ ਪੜ੍ਹੋ– 12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ


author

Rakesh

Content Editor

Related News