ਕੋਰੋਨਾ ਪਾਜ਼ੇਟਿਵ ਇਸ ਕੁੜੀ ਦੇ ਜਜਬੇ ਨੂੰ ਸਲਾਮ, ਐਂਬੁਲੈਂਸ ''ਚ ਹੀ ਦਿੱਤੀ PSC ਦੀ ਪ੍ਰੀਖਿਆ

Tuesday, Nov 03, 2020 - 07:59 PM (IST)

ਕੋਰੋਨਾ ਪਾਜ਼ੇਟਿਵ ਇਸ ਕੁੜੀ ਦੇ ਜਜਬੇ ਨੂੰ ਸਲਾਮ, ਐਂਬੁਲੈਂਸ ''ਚ ਹੀ ਦਿੱਤੀ PSC ਦੀ ਪ੍ਰੀਖਿਆ

ਨਵੀਂ ਦਿੱਲੀ - ਕਹਿੰਦੇ ਹਨ ਕਿ ਦਿਲ 'ਚ ਜੇਕਰ ਕੁੱਝ ਕਰ ਦਿਖਾਉਣ ਦਾ ਜਜਬਾ ਹੋਵੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਨਹੀਂ ਰੋਕ ਸਕਦੀ... ਕੁੱਝ ਅਜਿਹਾ ਹੀ ਹੋਇਆ ਲੋਕ ਸੇਵਾ ਕਮਿਸ਼ਨ ਪ੍ਰੀਖਿਆ ਦੀ ਤਿਆਰੀ ਕਰ ਰਹੀ ਗੋਪਿਕਾ ਗੋਪਨ ਨਾਮ ਦੀ ਇੱਕ ਵਿਦਿਆਰਥਣ ਨਾਲ। ਗੋਪਿਕਾ ਪਿਛਲੇ ਕਾਫ਼ੀ ਦਿਨਾਂ ਤੋਂ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਤਿਆਰੀ ਕਰ ਰਹੀ ਸੀ ਅਤੇ ਸੋਮਵਾਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਜੀ-ਜਾਨ ਨਾਲ ਲੱਗੀ ਸੀ। ਇਸ 'ਚ ਅਚਾਨਕ ਗੋਪਿਕਾ ਦੀ ਸਿਹਤ ਖ਼ਰਾਬ ਹੋ ਗਈ ਅਤੇ ਜਦੋਂ ਉਸ ਨੇ ਡਾਕਟਰ ਦੇ ਕਹਿਣ 'ਤੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। 

ਗੋਪਿਕਾ ਨੇ ਨਹੀਂ ਮੰਨੀ ਹਾਰ
ਹਾਲਾਂਕਿ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਬਾਵਜੂਦ ਗੋਪਿਕਾ ਨੇ ਹਾਰ ਨਹੀਂ ਮੰਨੀ ਅਤੇ ਐਂਬੁਲੈਂਸ 'ਚ ਹੀ ਪ੍ਰੀਖਿਆ ਦੇਣ ਦਾ ਫੈਸਲਾ ਲਿਆ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਮਾਮਲਾ ਕੇਰਲ ਦੇ ਤਿਰੂਵਨੰਤਪੁਰਮ ਦਾ ਹੈ, ਜਿੱਥੇ ਸੋਮਵਾਰ ਨੂੰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਹੋਈ। ਗੋਪਿਕਾ ਗੋਪਨ ਮਲਯਾਲਮ ਭਾਸ਼ਾ 'ਚ ਇਸ ਪ੍ਰੀਖਿਆ ਦੇ ਜ਼ਰੀਏ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਤਿਆਰੀ ਕਰ ਰਹੀ ਸੀ। ਸ਼ਨੀਵਾਰ ਨੂੰ ਜਦੋਂ ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਪੂਰਾ ਪਰਿਵਾਰ ਪ੍ਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਗੋਪਿਕਾ ਨੇ ਤੈਅ ਕੀਤਾ ਕਿ ਉਹ ਪ੍ਰੀਖਿਆ ਜ਼ਰੂਰ ਦੇਵੇਗੀ।

ਸ਼ਸ਼ੀ ਥਰੂਰ ਨੇ ਸ਼ੇਅਰ ਕੀਤੀ ਗੋਪਿਕਾ ਦੇ ਜਜਬੇ ਦੀ ਕਹਾਣੀ
ਕੇਰਲ ਲੋਕ ਸੇਵਾ ਕਮਿਸ਼ਨ ਦੀ ਇਹ ਪ੍ਰੀਖਿਆ ਜੁਲਾਈ 'ਚ ਹੋਣੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਦੇ ਚੱਲਦੇ ਇਸ ਪ੍ਰੀਖਿਆ ਨੂੰ ਨਵੰਬਰ ਤੱਕ ਲਈ ਟਾਲ ਦਿੱਤਾ ਗਿਆ। ਗੋਪਿਕਾ ਨੇ ਦੱਸਿਆ ਕਿ ਜਦੋਂ ਉਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ, ਤਾਂ ਉਸ ਨੂੰ ਆਪਣੀ ਪ੍ਰੀਖਿਆ ਦੀ ਚਿੰਤਾ ਹੋਈ ਪਰ ਫਿਰ ਉਸ ਨੇ ਤੈਅ ਕੀਤਾ ਕਿ ਉਹ ਇਸ ਹਾਲ 'ਚ ਆਪਣੀ ਪ੍ਰੀਖਿਆ ਦੇਵੇਗੀ। ਗੋਪਿਕਾ ਗੋਪਨ ਦੇ ਇਸ ਜਜਬੇ ਦੀ ਕਹਾਣੀ ਨੂੰ ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਵੀ ਤਾਰੀਫ਼ ਕੀਤੀ ਹੈ ਅਤੇ ਉਸ ਦੀ ਕਹਾਣੀ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ।


author

Inder Prajapati

Content Editor

Related News