ਗੂਗਲ ਡੂਡਲ ''ਚ 7 ਸਾਲ ਦੀ ਦਿਵਿਯਾਂਸ਼ੀ ਨੇ ਬਣਾਏ ਚੱਲਣ ਵਾਲੇ ਦਰੱਖਤ, ਜਾਣੋ ਕਿਉਂ

Saturday, Nov 16, 2019 - 10:16 AM (IST)

ਗੂਗਲ ਡੂਡਲ ''ਚ 7 ਸਾਲ ਦੀ ਦਿਵਿਯਾਂਸ਼ੀ ਨੇ ਬਣਾਏ ਚੱਲਣ ਵਾਲੇ ਦਰੱਖਤ, ਜਾਣੋ ਕਿਉਂ

ਗੁਰੂਗ੍ਰਾਮ— ਬਾਲ ਦਿਵਸ ਮੌਕੇ ਡੂਡਲ ਫਾਰ ਗੂਗਲ 2019 ਮੁਕਾਬਲੇ ਦੀ ਭਾਰਤੀ ਦੀ ਜੇਤੂ 7 ਸਾਲ ਦੀ ਵਿਦਿਆਰਥਣ ਦਿਵਿਯਾਂਸ਼ੀ ਸਿੰਘਲ ਨੇ ਦਰੱਖਤ ਬਚਾਓ ਦਾ ਸੰਦੇਸ਼ ਦਿੱਤਾ। ਦਿਵਾਂਸ਼ੀ ਨੇ 'walking trees' ਥੀਮ 'ਤੇ ਡੂਡਲ ਬਣਾਇਆ ਸੀ। ਦਿਵਿਯਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਡੂਡਲ ਰਾਹੀਂ ਇਹ ਦੱਸਿਆ ਕਿ ਕਾਸ਼ ਦਰੱਖਤ ਵੀ ਚੱਲ ਪਾਉਂਦੇ ਤਾਂ ਖੁਦ ਨੂੰ ਕੱਟਣ ਤੋਂ ਬਚਾ ਸਕਦੇ ਸਨ। ਦਿਵਿਯਾਂਸ਼ੀ ਨੇ ਦੱਸਿਆ,''ਜਦੋਂ ਮੈਂ ਗਰਮੀ ਦੀਆਂ ਛੁੱਟੀਆਂ 'ਚ ਆਪਣੀ ਦਾਦੀ ਦੇ ਘਰ ਗਈ ਤਾਂ ਮੈਂ ਦੇਖਿਆ ਕਿ ਦਰਖੱਤ ਕੱਟੇ ਜਾ ਰਹੇ ਹਨ। ਮੈਨੂੰ ਬਹੁਤ ਬੁਰਾ ਲੱਗਾ ਅਤੇ ਸੋਚਿਆ ਕਿ ਜੇਕਰ ਦਰੱਖਤ ਵੀ ਚੱਲ ਸਕਦੇ ਤਾਂ ਉਹ ਖੁਦ ਨੂੰ ਕੱਟਣ ਤੋਂ ਬਚਾ ਸਕਦੇ ਸਨ।''PunjabKesari

ਇਸ ਮੁਕਾਬਲੇ 'ਚ ਜਮਾਤ ਇਕ ਤੋਂ 10ਵੀਂ ਤੱਕ ਦੇ ਇਕ ਲੱਖ ਤੋਂ ਵਧ ਬੱਚਿਆਂ ਨੇ ਹਿੱਸਾ ਲਿਆ ਸੀ। ਪਿਛਲੇ 10 ਸਾਲ ਤੋਂ ਗੂਗਲ ਸਕੂਲ ਸਟੂਡੈਂਟਸ ਤੋਂ ਗੂਗਲ ਇੰਡੀਆ ਹੋਮਪੇਜ਼ ਲਈ ਡੂਡਲ ਬਣਾਉਣ ਨੂੰ ਕਹਿੰਦਾ ਰਿਹਾ ਹੈ ਅਤੇ ਬੈਸਟ ਡੂਡਲ ਬਾਲ ਦਿਵਸ ਮੌਕੇ 'ਤੇ ਗੂਗਲ ਹੋਮਪੇਜ਼ 'ਤੇ ਦਿੱਸਦਾ ਹੈ। ਇਸ ਸਾਲ ਡੂਡਲ ਮੁਕਾਬਲੇ ਦਾ ਥੀਮ 'When I grow up, I hope...' ਰੱਖਿਆ ਗਿਆ ਸੀ।PunjabKesari


author

DIsha

Content Editor

Related News