ਮਾਲ ਗੱਡੀ ਪਟੜੀ ਤੋਂ ਉਤਰੀ, 20 ਟਰੇਨਾਂ ਰੱਦ
Wednesday, Nov 13, 2024 - 10:31 AM (IST)
ਹੈਦਰਾਬਾਦ- ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ 20 ਯਾਤਰੀ ਟਰੇਨਾਂ ਨੂੰ ਰੱਦ ਕਰਨਾ ਪਿਆ। ਦੱਖਣੀ ਮੱਧ ਰੇਲਵੇ (SCR) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤੇਲੰਗਾਨਾ ਦੇ ਪੇਡਾਪੱਲੀ ਜ਼ਿਲੇ ਦੀ ਹੈ। SCR ਨੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਲੋਹੇ ਨਾਲ ਭਰੀ ਮਾਲ ਗੱਡੀ ਦੇ 11 ਡੱਬੇ ਰਾਘਵਪੁਰਮ ਅਤੇ ਰਾਮਗੁੰਡਮ ਵਿਚਕਾਰ ਪਟੜੀ ਤੋਂ ਉਤਰ ਗਏ।
SCR ਜ਼ੋਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਾਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 20 ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ, ਜਿਨ੍ਹਾਂ ਵਿਚ 4 ਰੇਲਗੱਡੀਆਂ ਨੂੰ ਅੰਸ਼ਿਕ ਤੌਰ 'ਤੇ ਰੱਦ ਕਰ ਕੀਤਾ ਗਿਆ ਅਤੇ 10 ਦੇ ਰੂਟ ਬਦਲੇ ਗਏ। ਇਸ ਤੋਂ ਇਲਾਵਾ ਦੋ ਟਰੇਨਾਂ ਦਾ ਸਮਾਂ ਬਦਲਿਆ ਗਿਆ ਅਤੇ ਤਿੰਨ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ਦੀ ਮੁਰੰਮਤ ਅਤੇ ਰੇਲ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।