UP ''ਚ ਵਾਪਰਿਆ ਰੇਲ ਹਾਦਸਾ, ਆਪਸ ''ਚ ਟਕਰਾਈਆਂ ਦੋ ਮਾਲ ਗੱਡੀਆਂ, ਪਟੜੀ ਤੋਂ ਉਤਰੇ 10 ਡੱਬੇ
Thursday, Feb 16, 2023 - 11:27 AM (IST)
ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਦੋ ਮਾਲ ਗੱਡੀਆਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ ਦੋਹਾਂ ਟਰੇਨਾਂ ਦੇ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ 10 ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ ਲਖਨਊ ਪ੍ਰਯਾਗਰਾਜ ਰੇਲ ਮਾਰਗ ਠੱਪ ਹੋ ਗਿਆ।
ਇਹ ਵੀ ਪੜ੍ਹੋ- ਪਟੜੀ ਤੋਂ ਉਤਰੇ ਗੋਦਾਵਰੀ ਐਕਸਪ੍ਰੈੱਸ ਦੇ 6 ਡੱਬੇ; ਯਾਤਰੀਆਂ 'ਚ ਮਚੀ ਚੀਕ-ਪੁਕਾਰ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗਭੜੀਆ ਓਵਰ ਬ੍ਰਿਜ ਹੇਠਾਂ ਅੱਜ ਦੋ ਮਾਲ ਗੱਡੀਆਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਦੋਹਾਂ ਟਰੇਨਾਂ ਦੇ ਲੋਕੋ ਪਾਇਲਟ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਟਰੇਨਾਂ ਦੀ ਟੱਕਰ ਨਾਲ 10 ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਹਾਦਸੇ ਵਿਚ ਰੇਲ ਮਾਰਗ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਮੁਤਾਬਕ ਸੁਲਤਾਨਪੁਰ ਤੋਂ ਲੰਘਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਉੱਤਰ ਰੇਲਵੇ ਨੇ ਫੈਜ਼ਾਬਾਦ ਅਤੇ ਪ੍ਰਤਾਪਗੜ੍ਹ ਦੇ ਰਸਤਿਓਂ ਡਾਇਵਰਟ ਕਰ ਦਿੱਤਾ ਹੈ। ਟਰੇਨਾਂ ਦੀ ਆਵਾਜਾਈ ਠੱਪ ਹੋਣ ਨਾਲ ਯਾਤਰੀ ਪਰੇਸ਼ਾਨ ਹਨ।
ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ
ਘਟਨਾ ਵਾਲੀ ਥਾਂ 'ਤੇ ਪਹੁੰਚੇ ਸੁਲਤਾਨਪੁਰ ਦੇ ਉਪ ਜ਼ਿਲ੍ਹਾ ਅਧਿਕਾਰੀ ਸੀ. ਪੀ. ਪਾਠਕ ਨੇ ਦੱਸਿਆ ਕਿ ਰੇਲ ਮਾਰਗ ਨੂੰ ਖਾਲੀ ਕਰਾਉਣ ਲਈ ਰੇਲ ਵਿਭਾਗ ਦੀ ਤਕਨੀਕੀ ਟੀਮ ਲਖਨਊ ਤੋਂ ਰਵਾਨਾ ਹੋ ਗਈ ਹੈ। ਦੇਰ ਸ਼ਾਮ ਤੱਕ ਰੇਲ ਮਾਰਗ 'ਤੇ ਆਵਾਜਾਈ ਬਹਾਲ ਹੋਣ ਦੀ ਉਮੀਦ ਹੈ। ਓਧਰ ਸਟੇਸ਼ਨ ਮਾਸਟਰ ਐੱਸ. ਐੱਸ. ਮੀਨਾ ਨੇ ਦੱਸਿਆ ਕਿ ਵਾਰਾਣਸੀ ਤੋਂ ਆ ਰਹੀਆਂ ਮਾਲ ਗੱਡੀਆਂ ਦੇ ਚਾਲਕ ਦੀ ਲਾਪ੍ਰਵਾਹੀ ਕਾਰਨ ਹਾਦਸਾ ਵਾਪਰਿਆ ਹੈ। ਉਸ ਨੂੰ ਹੋਮ ਸਿਗਨਲ 'ਤੇ ਰੋਕਣ ਦਾ ਸੰਕੇਤ ਦਿੱਤਾ ਗਿਆ ਸੀ, ਫ਼ਿਲਹਾਲ ਜਾਂਚ ਮਗਰੋਂ ਹਾਦਸੇ ਦੇ ਕਾਰਨ ਸਪੱਸ਼ਟ ਹੋ ਸਕਣਗੇ।
ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...