‘ਜਾਲੀ ਬਿਲ ਕੱਢਣ ਵਾਲੀਆਂ 23 ਇਕਾਈਆਂ ਦਾ ਭੰਨਿਆ ਭਾਂਡਾ’
Sunday, Jul 11, 2021 - 09:59 PM (IST)
ਨਵੀਂ ਦਿੱਲੀ- ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਅਧਿਕਾਰੀਆਂ ਨੇ 551 ਕਰੋੜ ਰੁਪਏ ਦੇ ਜਾਲੀ ਬਿਲ (ਇਨਵਾਇਸ) ਕੱਢਣ ਅਤੇ ਗਲਤ ਤਰੀਕੇ ਨਾਲ 91 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਅੱਗੇ ਦੇਣ ਵਾਲੀਆਂ 23 ਇਕਾਈਆਂ ਦਾ ਭਾਂਡਾ ਭੰਨਿਆ ਹੈ। ਵਿੱਤ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕੇਂਦਰੀ ਮਾਲ ਅਤੇ ਸੇਵਾ ਕਰ (ਸੀ. ਜੀ. ਐੱਸ. ਟੀ.) ਕਮਿਸ਼ਨਰੇਟ, ਦਿੱਲੀ (ਪੱ.) ਦੀ ਟੈਕਸ ਵਿਰੋਧੀ ਬਰਾਂਚ ਨੇ ਜਾਲੀ ਬਿੱਲਾਂ ਦੇ ਜਰੀਏ 91 ਕਰੋਡ਼ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਅੱਗੇ ਦੇਣ ਦੇ ਮਾਮਲੇ ਦਾ ਭਾਂਡਾ ਭੰਨਿਆ ਹੈ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
ਇਹ ਕੰਪਨੀਆਂ ਹਨ ਸ਼ਾਮਲ
ਇਸ ਮਾਮਲੇ ’ਚ ਸ਼ਾਮਲ ਕੰਪਨੀਆਂ ’ਚ ਮੈਸਰਜ਼ ਵਾਸੁਦੇਵ ਇਟਰਪ੍ਰਾਇਜਿਜ਼, ਮੈਸਰਜ਼ ਅਰੁਣ ਸੇਲਸ, ਮੈਸਰਜ਼ ਅਕਸ਼ੇ ਟਰੇਡਰਸ, ਮੈਸਰਜ਼ ਸ਼੍ਰੀ ਪਦਮਾਵਤੀ ਇੰਟਰਪ੍ਰਾਇਜਿਜ਼ ਤੋਂ ਇਲਾਵਾ 19 ਹੋਰ ਇਕਾਈਆਂ ਸ਼ਾਮਲ ਹਨ। ਇਨ੍ਹਾਂ 23 ਕੰਪਨੀਆਂ ਦਾ ਗਠਨ ਬਿਨਾਂ ਮਾਲ ਦੀ ਵਿਕਰੀ ਦੇ ਬਿਲ ਕੱਢਣ ਅਤੇ ਅੱਗੇ ਆਈ. ਟੀ. ਸੀ. ਦੇਣ ਲਈ ਕੀਤਾ ਗਿਆ ਸੀ। ਮੰਤਰਾਲਾ ਨੇ ਕਿਹਾ ਕਿ ਸਵ. ਦਿਨੇਸ਼ ਗੁਪਤਾ, ਸ਼ੁਭਮ ਗੁਪਤਾ, ਵਿਨੋਦ ਜੈਨ ਅਤੇ ਯੋਗੇਸ਼ ਗੋਇਲ ਜਾਲੀ ਇਨਵਾਇਸ ਕੱਢਣ ਦੇ ਧੰਦੇ ਨਾਲ ਜੁਡ਼ੇ ਸਨ। ਇਨ੍ਹਾਂ ਮੁਲਜ਼ਮਾਂ ਨੇ ਆਪਣੀ ਮਰਜ਼ੀ ਨਾਲ ਆਪਣਾ ਬਿਆਨ ਦੇ ਕੇ ਗੁਨਾਹ ਕਬੂਲ ਕਰ ਲਿਆ ਹੈ। ਤਿੰਨ ਮੁਲਜ਼ਮਾਂ ਨੂੰ 10 ਜੁਲਾਈ ਨੂੰ ਸੀ. ਜੀ. ਐੱਸ. ਟੀ. ਕਾਨੂੰਨ ’ਚ ਧਾਰਾ 132 ਦੇ ਤਹਿਤ ਗ੍ਰਿਫਤਾਰ ਕਰ ਕੇ ਜੂਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।