ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਹੁਣ ਪੀ.ਐੱਮ. ਨਾਲ ਕਰ ਸਕੋਗੇ ਆਪਣੇ ਅਨੁਭਵ ਸ਼ੇਅਰ!
Friday, Jan 20, 2017 - 05:00 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਦੇ ਆਖਰੀ ਐਤਵਾਰ ਨੂੰ ਵੀ ਦੇਸ਼ ਦੀ ਜਨਤਾ ਨੂੰ ਆਪਣੇ ਖਾਸ ਪ੍ਰੋਗਰਾਮ ''ਮਨ ਕੀ ਬਾਤ'' ਰਾਹੀਂ ਸੰਬੋਧਨ ਕਰਨਗੇ। ਇਸ ਮਹੀਨੇ ਪ੍ਰਧਾਨ ਮੰਤਰੀ ''ਮਨ ਕੀ ਬਾਤ'' ''ਚ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਜੋ ਬੋਰਡ ਪ੍ਰੀਖਿਆ ਜਾਂ ਕਿਸੇ ਵੀ ਤਰ੍ਹਾਂ ਦੀ ਮੁਕਾਬਲਾ ਪ੍ਰੀਖਿਆ ਲਈ ਤਿਆਰੀ ਕਰ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਸੱਦਾ ਦਿੱਤਾ ਹੈ। ਖਾਸ ਤੌਰ ''ਤੇ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਜੋ ਆਪਣੀ ਪ੍ਰੀਖਿਆ ਨਾਲ ਜੁੜੇ ਅਨੁਭਵ ਸ਼ੇਅਰ ਕਰ ਸਕਣ।
ਇਹ ਅਨੁਭਵ ਪ੍ਰੀਖਿਆ ਦੀ ਤਿਆਰੀ ਬਾਰੇ ਵੀ ਹੋ ਸਕਦੇ ਹਨ ਅਤੇ ਬੱਚਿਆਂ ਦੀ ਤਿਆਰੀ ''ਚ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਰੋਲ ਨਾਲ ਜੁੜੇ ਵੀ ਹੋ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਪ੍ਰੀਖਿਆ ਨਾਲ ਜੁੜਿਆ ਕੋਈ ਅਜਿਹਾ ਖਾਸ ਅਨੁਭਵ ਹੋਵੇ ਜੋ ਹੁਣ ਤੱਕ ਤੁਹਾਨੂੰ ਯਾਦ ਹੋਵੇ, ਤੁਸੀਂ ਸ਼ੇਅਰ ਕਰਨ ਲਈ ਟੋਲ ਫਰੀ ਨੰਬਰ 1800-11-7800 ''ਤੇ ਫੋਨ ਕਰ ਕੇ ਪ੍ਰਧਾਨ ਮੰਤਰੀ ਲਈ ਆਪਣਾ ਮੈਸੇਜ਼ ਰਿਕਾਰਡ ਕਰ ਸਕਦੇ ਹੋ। ਇਹ ਮੈਸੇਜ ਤੁਸੀਂ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ''ਚ ਕਰ ਸਕਦੇ ਹਨ। ਰਿਕਾਰਡ ਕੀਤੇ ਗਏ ਇਨ੍ਹਾਂ ਮੈਸੇਜਾਂ ਨੂੰ ਪ੍ਰਧਾਨ ਮੰਤਰੀ ਦੇ ਸ਼ੋਅ ''ਮਨ ਕੀ ਬਾਤ'' ''ਚ ਸਾਂਝਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਤੁਸੀਂ 1922 ''ਤੇ ਮਿਸਡ ਕਾਲ ਕਰ ਸਕਦੇ ਹੋ, ਜਿਸ ਤੋਂ ਬਾਅਦ ਇਕ ਮੈਸੇਜ ਰਾਹੀਂ ਇਕ ਲਿੰਕ ਤੁਹਾਡੇ ਫੋਨ ''ਤੇ ਆਏ, ਜਿੱਥੋਂ ਤੁਸੀਂ ਸਿੱਧਾ ਪ੍ਰਧਾਨ ਮੰਤਰੀ ਤੱਕ ਆਪਣਾ ਮੈਸੇਜ ਭੇਜ ਸਕਦੇ ਹੋ। ''ਮਨ ਕੀ ਬਾਤ'' ਇਸ ਮਹੀਨੇ 29 ਜਨਵਰੀ, 2017 ਨੂੰ ਸਵੇਰੇ 11 ਵਜੇ ਪ੍ਰਸਾਰਤ ਹੋਵੇਗਾ।
