ਤਿਉਹਾਰੀ ਸੀਜ਼ਨ ''ਚ ਨਹੀਂ ਹੋਣਾ ਪਵੇਗਾ ਖੱਜਲ਼-ਖ਼ੁਆਰ ! ਰੇਲਵੇ ਨੇ ਸ਼ੁਰੂ ਕੀਤੀ ਖ਼ਾਸ ਯੋਜਨਾ

Monday, Sep 28, 2026 - 12:07 PM (IST)

ਤਿਉਹਾਰੀ ਸੀਜ਼ਨ ''ਚ ਨਹੀਂ ਹੋਣਾ ਪਵੇਗਾ ਖੱਜਲ਼-ਖ਼ੁਆਰ ! ਰੇਲਵੇ ਨੇ ਸ਼ੁਰੂ ਕੀਤੀ ਖ਼ਾਸ ਯੋਜਨਾ

ਨੈਸ਼ਨਲ ਡੈਸਕ- ਤਿਉਹਾਰੀ ਸੀਜ਼ਨ ਦੌਰਾਨ ਦੀਵਾਲੀ ਅਤੇ ਛਠ ਪੂਜਾ 'ਤੇ ਘਰ ਜਾਣ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰੇਲ ਯਾਤਰੀਆਂ ਲਈ ਭਾਰਤੀ ਰੇਲਵੇ ਇੱਕ ਖ਼ਾਸ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਯਾਤਰੀਆਂ ਨੂੰ ਖ਼ਾਲੀ ਸੀਟਾਂ ਲੱਭਣ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ, ਕਿਉਂਕਿ ਰੇਲਵੇ ਸਿੱਧਾ ਯਾਤਰੀਆਂ ਦੇ ਮੋਬਾਈਲ ਫ਼ੋਨ 'ਤੇ ਮੈਸੇਜ ਭੇਜ ਕੇ ਦੱਸੇਗਾ ਕਿ ਕਿਹੜੀਆਂ ਸਪੈਸ਼ਲ ਟ੍ਰੇਨਾਂ 'ਚ ਸੀਟਾਂ ਉਪਲਬਧ ਹਨ।

ਰੇਲਵੇ ਅਧਿਕਾਰੀਆਂ ਅਨੁਸਾਰ, ਇਸ ਯੋਜਨਾ ਲਈ ਪਿਛਲੇ ਇੱਕ ਸਾਲ ਦੌਰਾਨ ਯੂ.ਪੀ. ਅਤੇ ਬਿਹਾਰ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਮੋਬਾਈਲ ਨੰਬਰ ਜੁਟਾਏ ਗਏ ਹਨ। 'ਬਲਕ ਮੈਸੇਜ' ਸੁਵਿਧਾ ਰਾਹੀਂ ਯਾਤਰੀਆਂ ਨੂੰ ਖ਼ਾਲੀ ਸੀਟਾਂ ਵਾਲੀਆਂ ਸਪੈਸ਼ਲ ਟ੍ਰੇਨਾਂ ਦੀ ਤੁਰੰਤ ਜਾਣਕਾਰੀ ਮਿਲੇਗੀ, ਤਾਂ ਜੋ ਉਹ ਸਮੇਂ ਸਿਰ ਆਪਣੀ ਸੀਟ ਬੁੱਕ ਕਰ ਸਕਣ।

ਇਹ ਵੀ ਪੜ੍ਹੋ- ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ

ਤਿਉਹਾਰੀ ਸੀਜ਼ਨ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਉੱਤਰ ਰੇਲਵੇ ਨੇ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਸਪੈਸ਼ਲ ਟ੍ਰੇਨਾਂ ਦੇ ਲਗਭਗ 1,000 ਫੇਰੇ ਲਗਾਉਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਦੇਸ਼ ਭਰ 'ਚ 12,000 ਤੋਂ ਵੱਧ ਸਪੈਸ਼ਲ ਫੇਰੇ ਲਗਾਏ ਗਏ ਸਨ, ਜਿਨ੍ਹਾਂ ਵਿੱਚੋਂ 5,500 ਤੋਂ ਜ਼ਿਆਦਾ ਫੇਰੇ ਇਕੱਲੇ ਉੱਤਰ ਰੇਲਵੇ ਦੇ ਸਨ।

ਤਿਉਹਾਰਾਂ ਦੇ ਮੌਕੇ ਆਮ ਟ੍ਰੇਨਾਂ ਵਿੱਚ ਹੁਣੇ ਤੋਂ ਹੀ ਲੰਬੀ ਵੇਟਿੰਗ ਲਿਸਟ ਚੱਲ ਰਹੀ ਹੈ ਅਤੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੇ ਰੇਟ ਦੁੱਗਣੇ ਹੋ ਚੁੱਕੇ ਹਨ। ਅਜਿਹੇ ਸਮੇਂ ਰੇਲਵੇ ਦਾ ਇਹ ਫ਼ੈਸਲਾ ਆਮ ਲੋਕਾਂ ਦੀ ਖ਼ੱਜਲ-ਖ਼ੁਆਰੀ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News