ਕਰਮਚਾਰੀਆਂ ਲਈ ਚੰਗੀ ਖ਼ਬਰ, ਵੱਧ ਗਈ ਗ੍ਰੈਜੂਏਟੀ ਦੀ ਹੱਦ
Wednesday, Oct 09, 2024 - 03:05 PM (IST)

ਭੁਵਨੇਸ਼ਵਰ (ਵਾਰਤਾ)- ਸਰਕਾਰ ਨੇ ਕਰਮਚਾਰੀਆਂ ਦੀ ਗ੍ਰੈਜੂਏਟੀ ਹੱਦ 15 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਹੈ। ਓਡੀਸ਼ਾ ਦੇ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਮਾਂਝੀ ਦੇ ਫ਼ੈਸਲੇ ਅਨੁਸਾਰ ਸਾਰੇ ਨਿਯਮਿਤ ਸੂਬਾ ਸਰਕਾਰ ਦੇ ਕਰਮਚਾਰੀਆਂ ਲਈ ਮੌਤ-ਸਹਿ-ਸੇਵਾਮੁਕਤੀ ਗ੍ਰੈਜੂਏਟੀ (ਡੀ.ਸੀ.ਆਰ.ਜੀ.) ਲਾਭ ਇਕ ਜਨਵਰੀ 2024 ਤੋਂ 15 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਕਾਂਗਰਸ ਨਹੀਂ : ਰਵਨੀਤ ਬਿੱਟੂ
ਦੱਸਣਯੋਗ ਹੈ ਕਿ ਰਾਜ ਦੇ ਵੱਖ-ਵੱਖ ਸੇਵਾ ਸੰਘਾਂ ਨੇ ਸਰਕਾਰ ਤੋਂ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਮਨਜ਼ੂਰ ਡੀ.ਸੀ.ਆਰ.ਜੀ. ਦੀ ਵੱਧ ਤੋਂ ਵੱਧ ਹੱਦ ਵਧਾਉਣ ਦੀ ਅਪੀਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8