ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ
Saturday, Oct 21, 2023 - 05:45 PM (IST)
ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਨਰਾਤੇ ਚੱਲ ਰਹੇ ਹਨ। ਤਿਉਹਾਰੀ ਸੀਜ਼ਨ ਦੌਰਾਨ ਵੱਡੀ ਗਿਣਤੀ ਵਿਚ ਲੋਕ ਆਪਣੇ ਘਰ ਜਾਂਦੇ ਹਨ ਅਤੇ ਕੋਈ ਘੁੰਮਣ ਦਾ ਪਲਾਨ ਬਣਾਉਂਦਾ ਹੈ। ਅਜਿਹੇ ਵਿਚ ਰੇਲਵੇ ਯਾਤਰੀਆਂ ਦੀ ਵਾਧੂ ਭੀੜ ਦੀ ਨਿਕਾਸੀ ਲਈ ਸਪੈਸ਼ਨ ਟਰੇਨਾਂ ਚਲਾਉਂਦਾ ਹੈ। ਇਸ ਵਾਰ ਵੀ ਰੇਲਵੇ ਸਪੈਸ਼ਨ ਟਰੇਨਾਂ ਚੱਲਾ ਰਿਹਾ ਹੈ। ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ 'ਗਤੀ ਸ਼ਕਤੀ ਸੁਪਰਫ਼ਾਸਟ ਐਕਸਪ੍ਰੈੱਸ ਟਰੇਨ ਚੱਲੇਗੀ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਉੱਤਰ ਰੇਲਵੇ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਅਤੇ ਵਾਧੂ ਭੀੜ ਦੀ ਨਿਕਾਸੀ ਲਈ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ 'ਗਤੀ ਸ਼ਕਤੀ ਸੁਪਰਫ਼ਾਸਟ ਐਕਸਪ੍ਰੈੱਸ ਟਰੇਨ' ਚਲਾਈ ਹੈ। ਇਸ ਦੇ ਦੋ ਫੇਰੇ ਹੋਣਗੇ। ਟਰੇਨ ਨੰਬਰ-04071 ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਸਪੈਸ਼ਲ ਟਰੇਨ 20 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਰਾਤ 11.30 ਵਜੇ ਚੱਲੀ ਜੋ ਅਗਲੇ ਦਿਨ ਸਵੇਰੇ 11.25 'ਤੇ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਦੀ ਗੱਲ ਕੀਤੀ ਜਾਵੇ ਤਾਂ ਟਰੇਨ ਨੰਬਰ-04072 ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ 'ਗਤੀ ਸ਼ਕਤੀ ਸੁਪਰਫ਼ਾਸਟ ਐਕਸਪ੍ਰੈੱਸ ਟਰੇਨ' 22 ਅਕਤੂਬਰ ਨੂੰ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸ਼ਾਮ 6.10 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 5.35 ਵਜੇ ਨਵੀਂ ਦਿੱਲੀ ਪਹੁੰਚੇਗੀ।
ਇਹ ਵੀ ਪੜ੍ਹੋ- ਕਮਾਲ ਦੀ ਕਲਾਕਾਰੀ; ਸ਼ਖ਼ਸ ਨੇ ਮਾਚਿਸ ਦੀਆਂ 232 ਤੀਲੀਆਂ ਨਾਲ ਬਣਾਈ 'ਮਾਂ ਦੁਰਗਾ'
ਏਅਰਕੰਡੀਸ਼ਨ ਕਲਾਸ ਕੋਚਾਂ ਵਾਲੀ ਇਹ ਸਪੈਸ਼ਲ ਟਰੇਨ ਰਸਤੇ ਵਿਚ ਦੋਵੇਂ ਦਿਸ਼ਾਵਾਂ ਵਿਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰ., ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ (ਸ਼ਹੀਦ ਕੈਪਟਨ ਤੁਸ਼ਾਰ ਮਹਾਜਨ) ਸਟੇਸ਼ਨਾਂ 'ਤੇ ਰੁਕੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8