CM ਯੋਗੀ ਦੇ ਆਉਣ ਤੋਂ ਪਹਿਲਾਂ ਹੋਇਆ 'ਸਿਲੰਡਰ ਧਮਾਕਾ'
Friday, Nov 30, 2018 - 02:19 PM (IST)
ਉੱਤਰ ਪ੍ਰਦੇਸ਼-ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਂਡਾ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੋਗਰਾਮ ਸਥਾਨ 'ਤੇ ਗੁਬਾਰੇ 'ਚ ਹਵਾ ਭਰਦੇ ਸਮੇਂ ਹਾਈਡ੍ਰੋਜਨ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ, ਜਿਸ ਨਾਲ ਦੋ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅਯੁੱਧਿਆ ਦੇ ਸ਼੍ਰੀਰਾਮ ਹਸਪਤਾਲ 'ਚ ਲਿਜਾਇਆ ਗਿਆ। ਇਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਲਖਨਊ ਟ੍ਰਾਮਾ ਸੈਂਟਰ 'ਚ ਭੇਜ ਦਿੱਤਾ ਗਿਆ।
ਮੁੱਖ ਮੰਤਰੀ ਯੋਗੀ ਸ਼ੁੱਕਰਵਾਰ ਨੂੰ ਦੇਵੀਪਾਟਨ ਮੰਡਲ ਦੇ ਗੋਂਡਾ ਜ਼ਿਲੇ ਦੇ ਦੌਰੇ 'ਤੇ ਹੈ। ਇੱਥੇ ਯੋਗੀ ਦੁਪਹਿਰ ਬਾਅਦ ਨੰਦਨੀ ਨਗਰ ਕਾਲਜ 'ਚ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਦਾ ਆਰੰਭ ਕਰਨਗੇ। ਇੱਥੇ ਮਜ਼ਦੂਰ ਗੁਬਾਰਿਆਂ ਨਾਲ ਪੰਡਾਲ ਨੂੰ ਸਜਾ ਰਹੇ ਸੀ ਤਾਂ ਉਸ ਸਮੇਂ ਗੁਬਾਰੇ ਭਰਦੇ ਸਮੇਂ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਦੋ ਮਜ਼ਦੂਰ ਇਸ ਵਿਸਫੋਟ 'ਚ ਆ ਗਏ, ਜਿਨ੍ਹਾਂ 'ਚ ਇਕ ਮਜ਼ਦੂਰ ਦਾ ਹੱਥ ਫਟ ਗਿਆ ਅਤੇ ਦੂਜੇ ਨੂੰ ਕਾਫੀ ਡੂੰਘੀਆਂ ਸੱਟਾਂ ਲੱਗ ਗਈਆਂ।