CM ਮਾਨ ਦੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ, ਬੋਲੇ-ਚੋਣਾਂ ਲਈ 4 ਬੰਦੇ ਨਹੀਂ ਲੱਭ ਰਹੇ (ਵੀਡੀਓ)

Sunday, Oct 27, 2024 - 05:15 PM (IST)

CM ਮਾਨ ਦੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ, ਬੋਲੇ-ਚੋਣਾਂ ਲਈ 4 ਬੰਦੇ ਨਹੀਂ ਲੱਭ ਰਹੇ (ਵੀਡੀਓ)

ਕਲਾਨੋਰ : ਡੇਰਾ ਬਾਬਾ ਨਾਨਕ ਤੋਂ 'ਆਪ' ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਮੁੱਖ ਮੰਤਰੀ ਮਾਨ ਨੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ ਮੈਦਾਨ 'ਚ ਉਤਾਰਨ ਲਈ 4 ਬੰਦੇ ਨਹੀਂ ਲੱਭ ਰਹੇ। ਇਸ ਦੌਰਾਨ ਉਨ੍ਹਾਂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਿ ਇੰਨਾ ਵੀ ਝੂਠ ਨਾ ਬੋਲੋ ਕਿ ਤੁਹਾਨੂੰ 4 ਬੰਦੇ ਵੀ ਜ਼ਿਮਨੀ ਚੋਣ ਵਾਸਤੇ ਨਾ ਲੱਭਣ।

ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੀ ਲਿਫ਼ਟਿੰਗ ਨੇ ਫੜ੍ਹੀ ਰਫ਼ਤਾਰ, ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ

ਉਨ੍ਹਾਂ ਕਿਹਾ ਕੀ ਹੋਇਆ 25 ਸਾਲ ਰਾਜ ਕਰਨ ਵਾਲੀ ਪਾਰਟੀ ਕੋਲ 4 ਬੰਦੇ ਵੀ ਨਹੀਂ । ਮੁੱਖ ਮੰਤਰੀ ਨੇ ਕਿਹਾ ਹੋ ਸਕਦਾ ਸੀ ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਨੂੰ ਵੱਧ ਵੋਟ ਪੈ ਜਾਂਦੀਆਂ। ਖ਼ੁਦ ਨੂੰ ਵੱਡੇ-ਵੱਡੇ ਜੱਥੇਦਾਰ ਕਹਾਉਣ ਵਾਲੇ ਅੱਜ ਕਿੱਥੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਖ਼ੁਦ ਨੂੰ ਪੰਥ ਦਾ ਰਾਖਾ ਕਹਾਉਂਦਾ ਸੀ ਪਰ ਹੁਣ ਦੇਖ ਲਓ ਇਨ੍ਹਾਂ ਦਾ ਕੀ ਹਾਲ ਹੋਇਆ ਪਿਆ ਹੈ।

ਇਹ ਵੀ ਪੜ੍ਹੋ : ਹਾਈਵੇਅ ਜਾਮ ਕਰਨ ਵਾਲੇ ਕਿਸਾਨਾਂ ਨੂੰ CM ਮਾਨ ਦੀ ਨਸੀਹਤ!
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਸੁਖਬੀਰ ਬਾਦਲ ਤੋਂ ਬਿਨਾਂ ਚੋਣਾਂ ਲੜ ਲਵੇ ਤਾਂ 4 ਵੋਟਾਂ ਵੱਧ ਪੈ ਸਕਦੀਆਂ ਹਨ। ਉਨ੍ਹਾਂ ਨੇ ਵਿਅੰਗ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ, ਕੱਲ੍ਹ ਕੈਪਟਨ ਨੂੰ ਦੇਖਿਆ ਹੈ।


ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸੂਬੇ 'ਚ ਝੋਨੇ ਦੀ ਲਿਫ਼ਟਿੰਗ ਨੇ ਤੇਜ਼ੀ ਫੜ੍ਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਪੰਜਾਬ ਨਾਲ ਸਬੰਧਿਤ ਮੰਗਾਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ, ਸਿਰਫ ਕੇਂਦਰ ਦੀਆਂ ਮੰਗਾਂ ਬਾਕੀ ਬਚੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News