ਗੋਲਗੱਪੇ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਦਰਜਨਾਂ ਲੋਕ ਹੋ ਗਏ ਬੀਮਾਰ, 1 ਦੀ ਮੌਤ
Wednesday, Apr 29, 2026 - 11:38 AM (IST)
ਗਿਰੀਡੀਹ- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਬਜਟੋ ਪਿੰਡ 'ਚ ਹਾਲ ਹੀ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ, ਜਿਸ ਨੇ ਸਟ੍ਰੀਟ ਫੂਡ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ। ਸ਼ਨੀਵਾਰ ਸ਼ਾਮ ਗੋਲਗੱਪੇ ਖਾਣ ਮਗਰੋਂ 45 ਤੋਂ ਵੱਧ ਲੋਕ ਬੀਮਾਰ ਪੈ ਗਏ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਸਨ। ਸਾਰਿਆਂ ਨੂੰ ਤੇਜ਼ ਬੁਖ਼ਾਰ, ਪੇਟ ਦਰਦ, ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ। ਇਲਾਜ ਦੌਰਾਨ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਇਹ ਸੋਚਣ 'ਤੇ ਮਜਬੂਰ ਕਰਦੀ ਹੈ ਕਿ ਕੀ ਗਰਮੀਆਂ 'ਚ ਗੋਲਗੱਪੇ ਖਾਣਾ ਸੁਰੱਖਿਅਤ ਹੈ ਜਾਂ ਇਹ ਸਾਡੀ ਸਿਹਤ ਲਈ ਖ਼ਤਰਾ ਬਣ ਸਕਦਾ ਹੈ।
ਗੋਲਗੱਪੇ ਇਕ ਅਜਿਹਾ ਸਟ੍ਰੀਟ ਫੂਡ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਪਰ ਗਰਮੀਆਂ 'ਚ ਇਹ ਜਲਦੀ ਖ਼ਰਾਬ ਵੀ ਹੋ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਪਾਣੀ ਅਤੇ ਸਫ਼ਾਈ। ਗੋਲਗੱਪਿਆਂ ਦਾ ਪਾਣੀ ਹਮੇਸ਼ਾ ਖੁੱਲ੍ਹੇ 'ਚ ਰੱਖਿਆ ਜਾਂਦਾ ਹੈ, ਜਿਸ 'ਚ ਬੈਕਟੀਰੀਆ ਅਤੇ ਵਾਇਰਸ ਆਸਾਨੀ ਨਾਲ ਪਨਪ ਸਕਦੇ ਹਨ। ਜੇਕਰ ਪਾਣੀ ਸਾਫ਼ ਨਹੀਂ ਹੈ ਜਾਂ ਲੰਬੇ ਸਮੇਂ ਤੱਕ ਰੱਖਿਆ ਹੋਇਆ ਹੈ ਤਾਂ ਉਸ 'ਚ ਈ.ਕੋਲਾਈ, ਸਾਲਮੋਨੇਲਾ ਵਰਗੇ ਹਾਨੀਕਾਰਕ ਜੀਵਾਣੂ ਪੈਦਾ ਹੋ ਸਕਦੇ ਹਨ, ਜੋ ਫੂਡ ਪੋਇਜ਼ਨਿੰਗ ਦਾ ਕਾਰਨ ਬਣਦੇ ਹਨ।
ਉੱਥੇ ਹੀ ਪੁਲਸ ਨੇ ਦੋਸ਼ੀ ਗੋਲਗੱਪਾ ਵਿਕ੍ਰੇਤਾ ਓਭੀਲਾਲ ਰਜਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛ-ਗਿੱਛ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਕੇਂਦਰੀ ਜੇਲ੍ਹ ਗਿਰੀਡੀਹ ਭੇਜ ਦਿੱਤਾ ਗਿਆ। ਸਿਹਤ ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਗੋਲਗੱਪੇ ਦੇ ਪਾਣੀ ਜਾਂ ਸਮੱਗਰੀ 'ਚ ਕਿਹੜਾ ਜ਼ਹਿਰੀਲਾ ਪਦਾਰਥ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
