ਰੱਖਿਆ ਮੰਤਰਾਲਾ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰਨ ਅਪਲਾਈ

02/23/2024 11:57:44 AM

ਨਵੀਂ ਦਿੱਲੀ- ਰੱਖਿਆ ਮੰਤਰਾਲਾ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਮੰਤਰਾਲਾ ਨੇ ਸਟੇਨੋਗ੍ਰਾਫ਼ਰ ਗ੍ਰੇਡ-2 ਅਤੇ ਸੀਨੀਅਰ ਸਟੋਰ ਕੀਪਰ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸ ਲਈ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਅਹੁਦਿਆਂ ਦਾ ਵੇਰਵਾ

ਇਸ ਭਰਤੀ ਦੇ ਮਾਧਿਅਮ ਨਾਲ 4 ਅਹੁਦਿਆਂ 'ਤੇ ਬਹਾਲੀ ਕੀਤੀ ਜਾਣੀ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਆਫਲਾਈਨ ਅਪਲਾਈ ਕਰਨਾ ਹੋਵੇਗਾ। 

ਤਨਖਾਹ

ਉਮੀਦਵਾਰ ਨੂੰ ਤਨਖਾਹ ਵਜੋਂ 25,500 ਰੁਪਏ ਤੋਂ 81,100 ਰੁਪਏ ਭੁਗਤਾਨ ਕੀਤਾ ਜਾਵੇਗਾ।

PunjabKesari

ਉਮਰ

ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ ਜਮਾਤ 12ਵੀਂ ਪਾਸ ਹੋਣਾ ਚਾਹੀਦਾ।

 


DIsha

Content Editor

Related News