ਕੇਰਲ ’ਚ 5 ਸਾਲ ’ਚ 1,820 ਕਿਲੋ ਸੋਨਾ ਜ਼ਬਤ, ਮਾਰਕੀਟ ਵੈਲਿਊ ਹੈ 616.20 ਕਰੋੜ ਰੁਪਏ

Saturday, Aug 14, 2021 - 04:04 AM (IST)

ਕੇਰਲ ’ਚ 5 ਸਾਲ ’ਚ 1,820 ਕਿਲੋ ਸੋਨਾ ਜ਼ਬਤ, ਮਾਰਕੀਟ ਵੈਲਿਊ ਹੈ 616.20 ਕਰੋੜ ਰੁਪਏ

ਨੈਸ਼ਨਲ ਡੈਸਕ - ਕੇਰਲ ਵਿੱਚ ਪਿਛਲੇ 5 ਸਾਲਾਂ ਦੌਰਾਨ 1,820.234 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਜਿਸਦੀ ਮਾਰਕੀਟ ਵਿੱਚ ਕੀਮਤ 616.20 ਕਰੋੜ ਰੁਪਏ ਹੈ। ਸਾਲ 2020 ਵਿੱਚ, ਇਨ੍ਹਾਂ ਵਿੱਚੋਂ 684 ਮਾਮਲਿਆਂ ਵਿੱਚ 186.14 ਕਰੋੜ ਰੁਪਏ ਦਾ 429.93 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜਦਕਿ 2019 ਵਿੱਚ 1,076 ਮਾਮਲਿਆਂ ਵਿੱਚ 241.67 ਕਰੋੜ ਰੁਪਏ ਦਾ 726.31 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ।

ਇਹ ਵੀ ਪੜ੍ਹੋ - ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ

ਕੇਰਲ ਵਿੱਚ ਪਿਛਲੇ 5 ਸਾਲਾਂ ਦੌਰਾਨ ਗੋਲਡ ਸਮੱਗਲਿੰਗ ਦੇ ਮਾਮਲਿਆਂ ਵਿੱਚ ਕੁਲ 904 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਵਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2020 ਵਿੱਚ ਸੋਨੇ ਦੀ ਸਮੱਗਲਿੰਗ ਦਾ ਇਕ ਮਾਮਲਾ ਅਪ੍ਰੈਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀ. ਪੀ. ਆਈ. (ਐੱਮ.) ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿੱਚ ਆਇਆ ਸੀ। ਇਹ ਮਾਮਲਾ ਪਿਛਲੇ ਸਾਲ ਤਿਰੁਵਨੰਤਪੁਰਮ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਡਿਊਟੀ (ਨਿਵਾਰਕ) ਕਮਿਸ਼ਨਰ ਦਫਤਰ ਵਲੋਂ 14.82 ਕਰੋੜ ਦੇ 24 ਕੈਰੇਟ ਸੋਨੇ ਦੇ 30 ਕਿਲੋਗ੍ਰਾਮ ਦੀ ਜ਼ਬਤੀ ਨਾਲ ਜੁੜਿਆ ਹੈ।

ਪ੍ਰਤੱਖ ਟੈਕਸ ਹੱਲ ਯੋਜਨਾ ਤੋਂ ਮਿਲੇ 53,684 ਕਰੋੜ ਰੁਪਏ
ਸਰਕਾਰ ਨੇ ਪ੍ਰਤੱਖ ਟੈਕਸ ਵਿਵਾਦ ਹੱਲ ਯੋਜਨਾ ‘ਵਿਵਾਦ ਨਾਲ ਭਰੋਸਾ’ ਨਾਲ ਹੁਣ ਤੱਕ 53,684 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸਦਨ ਵਿੱਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਯੋਜਨਾ ਦੇ ਤਹਿਤ 99,765 ਕਰੋੜ ਰੁਪਏ ਦੇ ਵਿਵਾਦਪੂਰਨ ਟੈਕਸ ਸਬੰਧੀ 1.32 ਲੱਖ ਤੋਂ ਜ਼ਿਆਦਾ ਐਲਾਨ ਦਾਇਰ ਕੀਤੇ ਗਏ ਹਨ। 

ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ

ਚੌਧਰੀ ਨੇ ਕਿਹਾ ਕਿ ਸਰਕਾਰ ਨੇ ‘ਵਿਵਾਦ ਤੋਂ ਭਰੋਸਾ’ ਯੋਜਨਾ ਦੇ ਤਹਿਤ ਕੋਈ ਟੀਚਾ ਨਿਰਧਾਰਿਤ ਨਹੀਂ ਕੀਤਾ ਸੀ। ਇਹ ਯੋਜਨਾ ਟੈਕਸ ਦਾਤਾਵਾਂ ਨਾਲ ਲਟਕਦੇ ਪ੍ਰਤੱਖ ਟੈਕਸ ਵਿਵਾਦਾਂ ਨੂੰ ਸੁਹਿਰਦ ਤਰੀਕੇ ਨਾਲ ਸੁਲਝਾਉਣ ਲਈ ਇਕ ਸਵੈਛਿਕ ਯੋਜਨਾ ਸੀ। ਯੋਜਨਾ ਦੇ ਤਹਿਤ ਐਲਾਨ ਕਰਨ ਦੀ ਆਖਰੀ ਤਰੀਕ 31 ਮਾਰਚ 2021 ਸੀ। ਹਾਲਾਂਕਿ ਯੋਜਨਾ ਦੇ ਤਹਿਤ ਭੁਗਤਾਨ ਕਰਨ ਦੀ ਆਖਰੀ ਤਰੀਕ ਨੂੰ 31 ਅਗਸਤ ਤਕ ਵਧਾ ਦਿੱਤਾ ਗਿਆ। ਟੈਕਸ ਦਾਤਾਵਾਂ ਕੋਲ ਵਿਆਜ ਨਾਲ 31 ਅਕਤੂਬਰ ਤੱਕ ਭੁਗਤਾਨ ਕਰਨ ਦਾ ਬਦਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News