ਭਾਰਤ-ਬੰਗਲਾਦੇਸ਼ ਸਰਹੱਦ ''ਤੇ ਤਿੰਨ ਕਰੋੜ ਰੁਪਏ ਦਾ ਸੋਨਾ ਜ਼ਬਤ, ਇਕ ਗ੍ਰਿਫ਼ਤਾਰ

Tuesday, Jan 23, 2024 - 12:26 PM (IST)

ਬਾਰਾਸਾਤ (ਭਾਸ਼ਾ)- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ 3.09 ਕਰੋੜ ਰੁਪਏ ਮੁੱਲ ਦੀਆਂ ਸੋਨੇ ਦੀਆਂ ਥੜਾਂ ਅਤੇ ਇੱਟਾਂ ਜ਼ਬਤ ਕੀਤੀਆਂ ਗਈਆਂ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਗਰੇਲ ਸਰਹੱਦ ਚੌਕੀ ਖੇਤਰ ਦੇ ਹਲਦਰਪਾਰਾ ਤੋਂ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ 4.82 ਕਿਲੋਗ੍ਰਾਮ ਭਾਰ ਦੀਆਂ ਸੋਨੇ ਦੀਆਂ ਛੜਾਂ ਅਤੇ ਸੋਨੇ ਦੇ 30 ਬਿਸਕੁਟ ਜ਼ਬਤ ਕੀਤੇ ਹਨ। ਸਰਹੱਦ ਦੀ ਸੁਰੱਖਿਆ ਕਰ ਰਹੇ ਜਵਾਨਾਂ ਨੇ ਇਚਾਮਤੀ ਨਦੀ 'ਚ ਤਿੰਨ ਵਿਅਕਤੀਆਂ ਨੂੰ ਦੇਖਿਆ, ਜੋ ਬੰਗਲਾਦੇਸ਼ ਵੱਲ ਭਾਰਤ 'ਚ ਆ ਰਹੇ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ! ਮੋਬਾਇਲ 'ਤੇ ਕਾਰਟੂਨ ਦੇਖ ਰਹੀ 5 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ. ਕਰਮੀਆਂ) ਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਕ ਨੂੰ ਫੜਨ 'ਚ ਸਫ਼ਲ ਰਹੇ, ਜਦੋਂ ਕਿ ਇਕ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਐਤਵਾਰ ਦੁਪਹਿਰ ਕਰੀਬ 3 ਵਜੇ ਹੋਈ। ਦੋਸ਼ੀ ਦੀ ਪਥਾਣ ਪ੍ਰੋਸੇਨਜੀਤ ਮੰਡਲ ਵਜੋਂ ਹੋਈ ਹੈ। ਦੋਸ਼ੀ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੂੰ ਦੱਸਿਆ ਕਿ ਉਸ ਨੂੰ ਨਦੀ ਪਾਰ ਕਰਨ ਅਤੇ ਸੋਨੇ ਦੀ ਖੇਪ ਭਾਰਤ ਲਿਆਉਣ ਲਈ ਇਕ ਵਿਅਕਤੀ ਨੇ 500 ਰੁਪਏ ਦਿੱਤੇ ਸਨ। ਜਦੋਂ ਸਥਾਨਕ ਵਾਸੀ ਮੰਡਲ ਬੰਗਲਾਦੇਸ਼ ਵੱਲ ਗਿਆ ਤਾਂ ਵਿਅਕਤੀ ਸੋਨੇ ਦੇ ਬਿਸਕੁਟ ਅਤੇ ਛੜਾਂ ਨਾਲ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਮੰਡਲ ਸੋਨੇ ਦੇ ਬਿਸਕੁਟ ਅਤੇ ਛੜਾਂ ਨੂੰ ਲੈ ਕੇ ਭਾਰਤ ਆ ਰਿਹਾ ਸੀ, ਉਦੋਂ ਸਰਹੱਦੀ ਸੁਰੱਖਿਆ ਫ਼ੋਰਸਾਂ ਨੇ ਉਸ ਨੂੰ ਫੜ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਲਈ ਦੋਸ਼ੀ ਨੂੰ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਹਵਾਲੇ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


DIsha

Content Editor

Related News