ਵਿਆਹ ਅਤੇ ਤਿਉਹਾਰੀ ਸੀਜ਼ਨ ''ਚ ਹੋਰ ਵੀ ਸਸਤਾ ਹੋਵੇਗਾ ਸੋਨਾ!

Sunday, Jul 28, 2024 - 11:03 PM (IST)

ਵਿਆਹ ਅਤੇ ਤਿਉਹਾਰੀ ਸੀਜ਼ਨ ''ਚ ਹੋਰ ਵੀ ਸਸਤਾ ਹੋਵੇਗਾ ਸੋਨਾ!

ਨਵੀਂ ਦਿੱਲੀ- ਬੀਤੇ ਇਕ ਹਫਤੇ 'ਚ ਸੋਨੇ ਦੀਆਂ ਕੀਮਤਾਂ 'ਚ 6000 ਰੁਪਏ ਦੀ ਗਿਰਾਵਟ ਆਈ ਹੈ। ਸੋਨਾ 75,000 ਰੁਪਏ ਤੋਂ ਘੱਟ ਕੇ 69,000 ਰੁਪਏ ਦੇ ਹੇਠਾਂ ਆ ਗਿਆ ਹੈ। ਜ਼ਿਆਦਾਤਰ ਗਾਹਕਾਂ ਦੇ ਮਨ 'ਚ ਇਹੀ ਸਵਾਲ ਹੈ ਕਿ ਕੀ ਸੋਨਾ ਹੋਰ ਸਸਤਾ ਹੋਵੇਗਾ? ਕੀ 24 ਕੈਰੇਟ ਸੋਨੇ ਦਾ ਰੇਟ 65,000 ਰੁਪਏ ਤਕ ਆਏਗਾ? ਕੀ ਇਹ ਸੋਨਾ ਖਰੀਦਣ ਦਾ ਸਹੀ ਸਮਾਂ ਹੈ? ਤਿਉਹਾਰਾਂ ਤਕ ਸੋਨੇ ਦੀ ਚਾਲ ਕੀ ਹੋਵੇਗੀ? ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇਕ ਹਫਤੇ ਤੋਂ ਸੋਨੇ ਦੇ ਭਾਅ 'ਚ ਗਿਰਾਵਟ ਕਿਉਂ ਆ ਰਹੀ ਹੈ। ਇਹ ਗਿਰਾਵਟ ਲਗਾਤਾਰ ਜਾਰੀ ਹੈ।

ਬਜਟ ਤੋਂ ਬਾਅਦ ਤੇਜ਼ੀ ਨਾਲ ਸਸਤਾ ਹੋਇਆ ਸੋਨਾ- ਆਖਿਰ ਕਿਉਂ ਲਗਾਤਾਰ ਡਿੱਗ ਰਹੀ ਸੋਨੇ ਦੀ ਕੀਮਤ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਬਜਟ 2024 'ਚ ਕਸਟਮ ਡਿਊਟੀ ਨੂੰ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਦੇ ਫੈਸਲੇ ਦਾ ਅਸਰ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਸਾਫ ਤੌਰ 'ਤੇ ਦੇਖਿਆ ਗਿਆ। ਇਸ ਕਟੌਤੀ ਤੋਂ ਬਾਅਦ ਸੋਨੇ ਦੀ ਕੀਮਤ 'ਚ 6000 ਰੁਪਏ ਅਤੇ ਚਾਂਦੀ ਦੀ ਕੀਮਤ 'ਚ 10,000 ਰੁਪਏ ਤਕ ਦੀ ਗਿਰਾਵਟ ਆਈ ਹੈ। ਘਰੇਲੂ ਬਾਜ਼ਾਰ ਤੋਂ ਲੈ ਕੇ ਅੰਤਰਰਾਸ਼ਟਰੀ ਬਾਜ਼ਾਰ ਤਕ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਪਿਛਲੇ ਕੁਝ ਦਿਨਾਂ 'ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਚੀਨ 'ਚ ਸੋਨੇ ਦੀ ਮੰਗ 'ਚ ਗਿਰਾਵਟ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਘੱਟ ਹੋਈਆਂ ਹਨ। 

ਅਗਸਤ ਦੀ ਥਾਂ ਜੁਲਾਈ 'ਚ ਹੀ ਸੋਨੇ ਦੇ ਗਹਿਣੇ ਖਰੀਦਣ 'ਚ ਆਈ ਤੇਜੀ

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਇਸ ਗਿਰਾਵਟ ਤੋਂ ਬਾਅਦ ਗਹਿਣੇ ਖਰੀਦਣ ਵਾਲਿਆਂ ਦੀ ਗਿਣਤੀ 'ਚ ਤੇਜੀ ਨਾਲ ਵਾਧਾ ਹੋਇਆ ਹੈ। ਸੁਨਿਆਰਿਆਂ ਦਾ ਕਹਿਣਾ ਹੈ ਕਿ ਪਹਿਲਾਂ ਵਿਆਹ-ਸ਼ਾਦੀਆਂ ਦੀ ਖਰੀਦਦਾਰੀ ਅਗਸਤ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕੀਮਤਾਂ 'ਚ ਗਿਰਾਵਟ ਕਾਰਨ ਲੋਕ ਜੁਲਾਈ 'ਚ ਹੀ ਗਹਿਣੇ ਖਰੀਦ ਰਹੇ ਹਨ। 

ਮਾਹਿਰਾਂ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਵਿਆਹ-ਸ਼ਾਦੀਆਂ ਅਤੇ ਤਿਉਹਾਰੀ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ 'ਚ ਅਜੇ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। 


author

Rakesh

Content Editor

Related News