ਰਾਮ ਮੰਦਰ ਦੇ ਸੋਨਾ ਜੜ੍ਹਿਤ ਦਰਵਾਜ਼ੇ ਤਿਆਰ, ਕੀਤੀ ਗਈ ਹੈ ਆਕਰਸ਼ਕ ਕਾਰੀਗਰੀ
Tuesday, Jan 09, 2024 - 01:23 PM (IST)
ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋ ਰਿਹਾ ਹੈ। ਰਾਮ ਮੰਦਰ 'ਚ ਜਲਦ ਹੀ 18 ਸ਼ੁੱਭ ਪ੍ਰਤੀਕਾਂ ਵਾਲੇ ਦਰਵਾਜ਼ੇ ਲਗਾ ਦਿੱਤੇ ਜਾਣਗੇ। ਇਨ੍ਹਾਂ ਨੂੰ ਮਹਾਰਾਸ਼ਟਰ ਦੇ ਸਾਖ ਤੋਂ ਤਿਆਰ ਕਰਵਾਇਆ ਗਿਆ ਹੈ। ਜਿਨ੍ਹਾਂ 'ਤੇ ਆਕਰਸ਼ਕ ਕਾਰੀਗਰੀ ਕੀਤੀ ਗਈ ਹੈ। ਇਨ੍ਹਾਂ ਉੱਪਰ ਤਾਂਬੇ ਦੀ ਪਰਤ ਹੈ, ਜਿਸ 'ਤੇ ਸੋਨਾ ਜੜ੍ਹਿਆ ਗਿਆ ਹੈ। ਸਾਰੇ ਦਰਵਾਜ਼ੇ ਰਾਮਸੇਵਕਪੁਰਮ ਦੀ ਕਾਰਜਸ਼ਾਲਾ 'ਚ ਤਿਆਰ ਕੀਤੇ ਗਏ ਹਨ। ਹੈਦਰਾਬਾਦ ਦੀ ਅਨੁਰਾਧਾ ਟਿੰਬਰ ਇੰਟਰਨੈਸ਼ਨਲ ਕੰਪਨੀ ਨੇ ਮੰਦਰ ਦੇ 4 ਦਰਜਨ ਤੋਂ ਜ਼ਿਆਦਾ ਦਰਵਾਜ਼ੇ ਤਿਆਰ ਕੀਤੇ ਹਨ। ਕੰਪਨੀ ਦੇ ਸ਼ਰਤ ਬਾਬੂ ਨੇ ਦੱਸਿਆ ਕਿ ਦਰਵਾਜ਼ੇ ਇਕ ਹਜ਼ਾਰ ਸਾਲ ਤੱਕ ਬਣੇ ਰਹਿਣਗੇ। ਕਾਰਜਸ਼ਾਲਾ 'ਚ 60 ਦੱਖਣੀ ਭਾਰਤੀ ਅਤੇ ਸਥਾਨਕ ਕਾਰੀਗਰ-ਕਰਮਚਾਰੀ ਇਸ ਕੰਮ 'ਚ ਲੱਗੇ ਹਨ। ਇਸ 'ਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹਨ।
ਪ੍ਰਾਣ ਪ੍ਰਤਿਸ਼ਠਾ ਲਈ ਮਹਿਮਾਨਾਂ ਨੂੰ ਸੱਦਾ ਪੱਤਰ ਡਾਕ ਨਾਲ ਨਹੀਂ ਸਗੋਂ ਹੱਥਾਂ ਨਾਲ ਸੌਂਪੇ ਜਾਣਗੇ। ਮੰਦਰ ਟਰੱਸਟ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ 'ਚ ਸਵੈ-ਸੇਵਕਾਂ ਰਾਹੀਂ ਸਾਰੇ ਮਹਿਮਾਨਾਂ ਨੂੰ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਰਾਮਲਲਾ ਤੀਰਥ ਖੇਤਰ ਦੇ ਵੱਖ-ਵੱਖ ਪ੍ਰਤੀਨਿਧੀ, ਆਰ.ਐੱਸ.ਐੱਸ., ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਸੱਦਾ ਪੱਤਰ ਵੰਡਣ 'ਚ ਮਦਦ ਕਰ ਰਹੇ ਹਨ। ਕੁਝ ਮਹਿਮਾਨਾਂ ਨੂੰ ਸੱਦਾ ਪਹਿਲਾਂ ਹੀ ਮਿਲ ਚੁੱਕਿਆ ਹੈ। ਪੱਤਰ 'ਤੇ ਭਗਵਾਨ ਰਾਮ ਦਾ ਅਕਸ ਹੈ। ਟਰੱਸਟ ਵਲੋਂ ਸੱਦੇ ਗਏ ਮੈਂਬਰਾਂ 'ਚ 7000 ਤੋਂ ਵੱਧ ਮਹਿਮਾਨ ਹਨ।
ਇਹ ਵੀ ਪੜ੍ਹੋ : ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8