ਮਾਮਲਾ ਅਦਾਕਾਰਾ ਨਾਲ ਸਬੰਧਤ ਸੋਨੇ ਦੀ ਸਮੱਗਲਿੰਗ ਦਾ; ED ਵੱਲੋਂ ਕਰਨਾਟਕ ’ਚ ਛਾਪੇਮਾਰੀ
Friday, Mar 14, 2025 - 10:05 AM (IST)

ਬੈਂਗਲੁਰੂ (ਅਨਸ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਨੇ ਦੀ ਕਥਿਤ ਸਮੱਗਲਿੰਗ ਕਰਨ ਵਾਲੇ ਗਿਰੋਹ ਦੀ ਵੱਡੀ ਸਾਜ਼ਿਸ਼ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਵੀਰਵਾਰ ਬੈਂਗਲੁਰੂ ਤੇ ਕੁਝ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਕਰਨਾਟਕ ’ਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਕੁਝ ਦਿਨ ਪਹਿਲਾਂ ਇਕ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਸਮੱਗਲਿੰਗ ਸਬੰਧੀ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸੀ. ਬੀ.ਆਈ. ਦੀ ਐੱਫ. ਆਈ. ਆਰ. ਤੇ ਡੀ. ਆਰ. ਆਈ. ਦੇ ਇਕ ਮਾਮਲੇ ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਾਂਚ ਦਾ ਮੰਤਵ ਹਵਾਈ ਅੱਡਿਆਂ ਰਾਹੀਂ ਸੋਨੇ ਦੀ ਸਮੱਗਲਿੰਗ ਦੀ ਵੱਡੀ ਸਾਜ਼ਿਸ਼ ਤੇ ਪ੍ਰਭਾਵਸ਼ਾਲੀ ਵਿਅਕਤੀਆਂ, ਸਰਕਾਰੀ ਅਧਿਕਾਰੀਆਂ ਤੇ ਸਿਅਾਸੀ ਹਸਤੀਆਂ ਸਮੇਤ ਵੱਖ-ਵੱਖ ਲੋਕਾਂ ਵੱਲੋਂ ਅਪਰਾਧ ਤੋਂ ਹਾਸਲ ਕਮਾਈ ਦਾ ਪਰਦਾਫਾਸ਼ ਕਰਨਾ ਹੈ।