ਸੋਨੇ ਅਤੇ ਚਾਂਦੀ ''ਚ ਆਈ ਗਿਰਾਵਟ

07/21/2017 1:38:29 AM

ਨਵੀ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਦੋਵਾਂ ਕੀਮਤੀ ਧਾਤਾਂ 'ਚ ਰਹੀ ਗਿਰਾਵਟ ਦਰਮਿਆਨ ਸਥਾਨਕ ਪ੍ਰਚੂਨ ਗਹਿਣਿਆਂ ਦੀ ਮੰਗ ਘੱਟ ਹੋਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਸਸਤਾ ਹੋ ਕੇ 29,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉਦਯੋਗਿਕ ਨਿਰਮਾਤਾਵਾਂ ਦੀ ਮੰਗ 'ਚ ਰਹੀ ਸੁਸਤੀ ਨਾਲ ਚਾਂਦੀ ਵੀ 50 ਰੁਪਏ ਫਿਸਲ ਕੇ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ-ਚਾਂਦੀ 'ਚ ਗਿਰਾਵਟ ਵੇਖੀ ਗਈ। ਸੋਨਾ ਹਾਜ਼ਰ 3.85 ਡਾਲਰ ਫਿਸਲ ਕੇ 1237.45 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ ਹਾਜ਼ਰ ਵੀ 0.06 ਡਾਲਰ ਫਿਸਲ ਕੇ 16.19 ਡਾਲਰ ਪ੍ਰਤੀ ਔਂਸ ਬੋਲੀ ਗਈ।


Related News