ਗੋਆ ''ਚ ਰੇਵ ਪਾਰਟੀ ਕਰ ਰਹੇ 23 ਲੋਕ ਗ੍ਰਿਫ਼ਤਾਰ, ਵਿਦੇਸ਼ੀ ਵੀ ਸ਼ਾਮਲ

Sunday, Aug 16, 2020 - 01:59 PM (IST)

ਪਣਜੀ- ਉੱਤਰ ਗੋਆ ਜ਼ਿਲ੍ਹੇ 'ਚ ਅਪਰਾਧ ਸ਼ਾਖਾ ਨੇ ਇਕ ਰੇਵ ਪਾਰਟੀ 'ਚ ਛਾਪਾ ਮਾਰਿਆ, ਜਿੱਥੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਵਿਦੇਸ਼ੀਆਂ ਸਮੇਤ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਅੰਜੁਨਾ ਪੁਲਸ ਥਾਣਾ ਖੇਤਰ ਦੇ ਅਧੀਨ ਵਗਾਟਰ ਪਿੰਡ 'ਚ ਇਕ ਵਿਲਾ 'ਚ ਪਾਰਟੀ ਚੱਲ ਰਹੀ ਸੀ। ਉੱਥੋਂ 9 ਲੱਖ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਅਪਰਾਧ ਬਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚੋਂ 2 ਜਨਾਨੀਆਂ ਰੂਸ ਦੀਆਂ ਹਨ ਅਤੇ ਇਕ ਜਨਾਨੀ ਚੇਕ ਗਣਰਾਜ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਆਯੋਜਿਤ ਕਰਨ ਵਾਲੇ ਇਕ ਭਾਰਤੀ ਵਿਅਕਤੀ ਨੂੰ ਵੀ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ 'ਚ ਮੌਜੂਦ 19 ਹੋਰ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਘਰੇਲੂ ਸੈਲਾਨੀ ਸਨ, ਜੋ ਛੁੱਟੀਆਂ ਮਨ੍ਹਾਉਣ ਲਈ ਤੱਟਵਰਤੀ ਸੂਬੇ ਆਏ ਸਨ। ਗੋਆ ਦੇ ਪੁਲਸ ਡਾਇਰੈਕਟਰ ਜਨਰਲ ਮੁਕੇਸ਼ ਕੁਮਾਰ ਮੀਣਾ ਨੇ ਇਕ ਟਵੀਟ 'ਚ ਕਿਹਾ,''ਜਨ ਸੁਰੱਖਿਆ ਯਕੀਨੀ ਕਰਨ ਲਈ ਨਸ਼ੀਲੇ ਪਦਾਰਥ ਦੇ ਪ੍ਰਤੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਦੇ ਅਧੀਨ ਗੋਆ ਪੁਲਸ ਦੀ ਅਪਰਾਧ ਸ਼ਾਖਾ ਨੇ ਅੰਜੁਨਾ 'ਚ ਦੇਰ ਰਾਤ ਪਾਰਟੀ ਦਾ ਪਰਦਾਫਾਸ਼ ਕੀਤਾ। ਤਿੰਨ ਵਿਦੇਸ਼ੀਆਂ ਸਮੇਤ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9 ਲੱਖ ਰੁਪਏ ਤੋਂ ਵੱਧ ਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ।'' ਸਿਓਲਿਮ ਚੋਣ ਖੇਤਰ ਤੋਂ ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਨੋਦ ਪਲਯੇਕਰ ਨੇ ਦਾਅਵਾ ਕੀਤਾ ਕਿ ਤੱਟਵਰਤੀ ਇਲਾਕੇ 'ਚ ਰੇਵ ਪਾਰਟੀ ਧੜੱਲੇ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ,''ਸਥਾਨਕ ਪੁਲਸ ਸਟੇਸ਼ਨਾਂ ਨੂੰ ਰਿਸ਼ਵਤ ਦਿੱਤੀ ਜਾਂਦੀ ਹੈ।''


DIsha

Content Editor

Related News