ਲਾਕਡਾਊਨ ਦੌਰਾਨ ਔਰਤ ਨੇ ਐਂਬੂਲੈਂਸ ''ਚ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

Monday, Apr 27, 2020 - 05:33 PM (IST)

ਲਾਕਡਾਊਨ ਦੌਰਾਨ ਔਰਤ ਨੇ ਐਂਬੂਲੈਂਸ ''ਚ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਪਣਜੀ- ਗੋਆ ਦੇ ਪਣਜੀ 'ਚ ਲਾਕਡਾਊਨ ਦੌਰਾਨ ਇਕ ਔਰਤ ਨੇ ਐਂਬੂਲੈਂਸ 'ਚ ਹੀ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਜਾਰੀ ਲਾਕਡਾਊਨ ਦੌਰਾਨ ਐਂਬੂਲੈਂਸ ਸੇਵਾ ਦੇ ਕਰਮਚਾਰੀਆਂ ਦੀ ਮਦਦ ਨਾਲ ਇਕ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।

PunjabKesariਰਾਣੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਔਰਤ ਨੂੰ ਮਾਪੁਸਾ ਸ਼ਹਿਰ ਦੇ ਜ਼ਿਲਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਦੋਂ ਹਸਪਤਾਲ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਉਸ ਨੂੰ ਦਰਦ ਸ਼ੁਰੂ ਹੋ ਗਈ। ਉਨਾਂ ਨੇ ਕਿਹਾ,''ਵਾਲਪੋਈ ਦੀ ਸਟਾਫ਼ ਨਰਸ ਨੀਲਿਮਾ ਸਾਵੰਤ ਨੇ ਸੀਮਾ ਪਾਰਿਤ ਅਤੇ ਈ.ਐੱਮ.ਟੀ. ਸ਼੍ਰੀਤਨ ਕੁਡਨੇਕਰ ਦੀ ਮਦਦ ਨਾਲ ਔਰਤ ਦੀ ਐਂਬੂਲੈਂਸ 'ਚ ਹੀ ਡਿਲੀਵਰੀ ਕਰਵਾਈ ਅਤੇ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।


author

DIsha

Content Editor

Related News