ਨੀਤੀਆਂ ਅਤੇ ਫ਼ੈਸਲਿਆਂ ਕਾਰਨ ਭਾਰਤੀ ਯੂਨੀਵਰਸਿਟੀਆਂ ਦੀ ਵਧ ਰਹੀ ਗਲੋਬਲ ਪਛਾਣ : PM ਮੋਦੀ
Friday, Jun 30, 2023 - 06:32 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿੱਖਿਆ ਦੀਆਂ ਭਵਿੱਖਮੁਖੀ ਨੀਤੀਆਂ ਅਤੇ ਫ਼ੈਸਲਿਆਂ ਦਾ ਨਤੀਜਾ ਹੈ ਕਿ ਅੱਜ ਭਾਰਤੀ ਯੂਨੀਵਰਸਿਟੀਆਂ ਦੀ ਗਲੋਬਲ ਪਛਾਣ ਵਧ ਰਹੀ ਹੈ। ਉਨ੍ਹਾਂ ਨੇ ਹਾਲ ਦੇ ਸਾਲਾਂ 'ਚ ਆਈ.ਆਈ.ਟੀ., ਆਈ.ਆਈ.ਐੱਮ., ਏਮਜ਼ ਦੀ ਗਿਣਤੀ 'ਚ ਹੋਏ ਵਾਧੇ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਨੂੰ ਨਵੇਂ ਭਾਰਤ ਦੇ ਨਿਰਮਾਣ 'ਚ ਮਹੱਤਵਪੂਰਨ ਦੱਸਿਆ। ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਸਮਾਪਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਇਸ ਗੱਲ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਵਿਦਿਆਰਥੀ ਸਿੱਖਣਾ ਕੀ ਚਾਹੁੰਦੇ ਹਨ ਜਦੋਂ ਕਿ ਪਹਿਲੇ ਧਿਆਨ ਇਸ ਗੱਲ 'ਤੇ ਦਿੱਤਾ ਜਾਂਦਾ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਇਆ ਕੀ ਜਾਵੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਕੰਪਿਊਟਰ ਸੈਂਟਰ, ਤਕਨਾਲੋਜੀ ਫੈਕਲਟੀ ਭਵਨ ਅਤੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ। ਇਹ ਭਵਨ ਯੂਨੀਵਰਸਿਟੀ ਦੇ ਨਾਰਥ ਕੈਂਪਸ ' ਬਣਾਏ ਜਾਣਗੇ। ਅਮਰੀਕਾ ਦੀ ਪਹਿਲੀ ਹਾਲੀਆ ਰਾਜਕੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਮਰੱਥਾ 'ਚ ਵਾਧੇ ਦੇ ਨਾਲ-ਨਾਲ ਦੇਸ਼ ਦੇ ਨੌਜਵਾਨਾਂ 'ਚ ਦੁਨੀਆ ਦੇ ਭਰੋਸੇ ਕਾਰਨ ਅੱਜ ਦੁਨੀਆ 'ਚ ਦੇਸ਼ ਦੇ ਸਨਮਾਨ 'ਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਮਹੱਤਵਪੂਰਨ ਅਤੇ ਉਭਰਦੀਆਂ ਤਕਨਾਲੋਜੀਆਂ 'ਤੇ ਪਹਿਲ (ਆਈ.ਸੀ.ਈ.ਟੀ.) ਨੂੰ ਲੈ ਕੇ ਹੋਏ ਇਕ ਸਮਝੌਤੇ ਸਿਰਫ਼ ਦੇਸ਼ ਦੇ ਨੌਜਵਾਨਾਂ ਲਈ ਜ਼ਮੀਨ ਤੋਂ ਲੈ ਕੇ ਪੁਲਾੜ ਅਤੇ ਸੈਮੀਕੰਡਕਟਰ ਤੋਂ ਲੈਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੱਕ ਨਵੇ ਮੌਕੇ ਪੈਦਾ ਹੋਣਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀਆਂ ਉਨ੍ਹਾਂ ਤਕਨਾਲੋਜੀਆਂ ਤੱਕ ਪਹੁੰਚ ਹੋਵੇਗੀ ਜੋ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਸਨ। ਉਨ੍ਹਾਂ ਕਿਹਾ,''ਇਹ ਆਹਟ ਹੈ ਕਿ ਭਵਿੱਖ ਦਾ ਭਾਰਤ ਕਿਵੇਂ ਹੋਣ ਵਲਾ ਹੈ, ਤੁਹਾਡੇ ਲਈ ਕਿੰਨੇ ਮੌਕੇ ਦਸਤਕ ਦੇ ਰਹੇ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਸਿਰਫ਼ ਸਿਖਾਉਣ ਦੀ ਪ੍ਰਕਿਰਿਆ ਨਹੀਂ ਹੈ ਸਗੋਂ ਸਿੱਖਣ ਦੀ ਵੀ ਪ੍ਰਕਿਰਿਆ ਹੈ ਅਤੇ ਲੰਮੇਂ ਸਮੇਂ ਤੱਕ ਸਿੱਖਿਆ ਨੂੰ ਲੈ ਕੇ ਧਿਆਨ ਇਸ ਗੱਲ 'ਤੇ ਕੇਂਦਰਿਤ ਰਿਹਾ ਕਿ ਵਿਦਿਆਰਥੀਆਂ ਨੂੰ ਕੀ ਪੜ੍ਹਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ,''ਪਰ ਅਸੀਂ ਫੋਕਸ ਇਸ ਗੱਲ 'ਤੇ ਵੀ ਸ਼ਿਫਟ ਕੀਤਾ ਕਿ ਵਿਦਿਆਰਥੀ ਵਿਦਿਆਰਥੀ ਕੀ ਸਿੱਖਣਾ ਚਾਹੁੰਦਾ ਹੈ। ਤੁਹਾਡੀਆਂ ਸਾਰਿਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਹੋਈ ਹੈ ਅਤੇ ਵਿਦਿਆਰਥੀਆਂ ਨੂੰ ਇਹ ਵੱਡੀ ਸਹੂਲਤ ਮਿਲੀ ਹੈ ਕਿ ਉਹ ਆਪਣੀ ਇੱਛਾ ਨਾਲ ਆਪਣੀ ਪਸੰਦ ਦੇ ਵਿਸ਼ਿਆਂ ਦਾ ਚੋਣ ਕਰ ਸਕਦੇ ਹਨ।''