ਡਿਸਪੋਜ਼ਲ ਗਿਲਾਸ ਅਤੇ ਆਂਡਿਆਂ ਨੂੰ ਲੈ ਕੇ ਤਿੰਨ ਨੌਜਵਾਨਾਂ ਨੇ ਰੇਹੜੀ ਵਾਲੇ ਦਾ ਕੀਤਾ ਕਤਲ

Saturday, Dec 19, 2020 - 03:37 PM (IST)

ਸਿਰਸਾ- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਮਾਧਓਸਿੰਘਾਨਾ ਪਿੰਡ 'ਚ ਸ਼ੁੱਕਰਵਾਰ ਦੇਰ ਰਾਤ ਸ਼ਰਾਬ ਦੇ ਠੇਕੇ ਕੋਲ ਤਿੰਨ ਨੌਜਵਾਨਾਂ ਨੇ ਡਿਸਪੋਜ਼ਲ ਗਿਲਾਸ ਅਤੇ ਆਂਡੇ ਲੈਣ ਨੂੰ ਲੈ ਕੇ ਹੋਈ ਬਹਿਸ 'ਚ ਰੇਹੜੀ ਵਾਲੇ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੋਨੂੰ, ਅਕਸ਼ੈ ਅਤੇ ਰਾਜੇਸ਼ ਦੇ ਰੂਪ 'ਚ ਕੀਤੀ ਗਈ ਹੈ। ਤਿੰਨੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਸਿਰਸਾ ਦੇ ਪੁਲਸ ਡਿਪਟੀ ਸੁਪਰਡੈਂਟ ਸੰਜੇ ਕੁਮਾਰ, ਸਦਰ ਥਾਣਾ ਇੰਚਾਰਜ ਦੇਵੀ ਲਾਲ ਅਤੇ ਮਲੇਕਾਂ ਚੌਕੀ ਇੰਚਾਰਜ ਸੁਰੇਸ਼ ਮੌਕੇ 'ਤੇ ਪਹੁੰਚੇ। ਪੁਲਸ ਨੇ ਤਿੰਨਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। 

ਪੁਲਸ ਸੁਪਰਡੈਂਟ ਭੂਪਿੰਦਰ ਸਿੰਘ ਨੇ ਦੱਸਿਆ ਕਿ ਮਾਧੋਸਿੰਘਾਨਾ ਪਿੰਡ ਦੇ ਤਿੰਨੋਂ ਨੌਜਵਾਨ ਰਾਤ ਕਰੀਬ 9.50 ਵਜੇ ਠੇਕੇ ਤੋਂ ਸ਼ਰਾਬ ਲੈਣ ਆਏ ਸਨ। ਸ਼ਰਾਬ ਲੈਣ ਤੋਂ ਬਾਅਦ ਉਹ ਆਂਡੇ ਵਾਲੀ ਰੇਹੜੀ 'ਤੇ ਗਏ। ਜਿੱਥੇ ਉਨ੍ਹਾਂ ਦੀ ਰੇਹੜੀ ਮਾਲਕ ਹਨੂੰਮਾਨ ਨਾਲ ਆਂਡੇ ਅਤੇ ਸ਼ਰਾਬ ਪੀਣ ਲਈ ਗਿਲਾਸ ਲੈਣ ਨੂੰ ਲੈ ਕੇ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਨੌਜਵਾਨਾਂ ਨੇ ਹਨੂੰਮਾਨ ਦੇ ਸਿਰ 'ਤੇ ਇੱਟ ਅਤੇ ਕੋਲ ਰੱਖੀ ਲੱਕੜੀ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਹਨੂੰਮਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਨੂੰਮਾਨ ਦੀ ਮੌਤ ਤੋਂ ਬਾਅਦ ਤਿੰਨੋਂ ਨੌਜਵਾਨ ਮੌਕੇ 'ਤੇ ਫਰਾਰ ਹੋ ਗਏ।


DIsha

Content Editor

Related News