ਗੋਆ ’ਚ ਇਕ ਵਾਰ ‘ਆਪ’ ਨੂੰ ਸੇਵਾ ਦਾ ਮੌਕਾ ਦਿਓ : ਕੇਜਰੀਵਾਲ
Friday, Feb 11, 2022 - 09:08 PM (IST)
ਪਣਜੀ- ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਗੋਆ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸੂਬੇ ’ਚ ‘ਆਪ’ ਨੂੰ ਇਕ ਵਾਰ ਸੇਵਾ ਕਰਨ ਦਾ ਮੌਕਾ ਦਿਓ। ਕੇਜਰੀਵਾਲ ਨੇ ਕਿਹਾ ਕਿ ਮੈਂ ਗੋਆ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਚੋਣਾਂ ਸੂਬੇ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ। ਤੁਸੀਂ ਸਾਰਿਆਂ ਨੇ ਕਾਂਗਰਸ ਨੂੰ 27 ਸਾਲ, ਭਾਰਤੀ ਜਨਤਾ ਪਾਰਟੀ ਨੂੰ 15 ਸਾਲ ਦਿੱਤੇ ਹਨ ਪਰ ਦੋਵਾਂ ਨੇ ਹੀ ਸੂਬੇ ਲਈ ਕੁਝ ਨਹੀਂ ਕੀਤਾ ਹੈ। ਜੇਕਰ ਫਿਰ ਤੋਂ 5 ਸਾਲ ਉਨ੍ਹਾਂ ਨੂੰ ਦਿੰਦੇ ਹੋ ਤਾਂ ਕੁਝ ਨਹੀਂ ਬਦਲਣ ਵਾਲਾ ਹੈ, ਸਭ ਕੁਝ ਪਹਿਲਾਂ ਵਰਗਾ ਹੀ ਰਹੇਗਾ। ‘ਆਪ’ ਨੇ ਦਿੱਲੀ ’ਚ ਬਹੁਤ ਕੰਮ ਕੀਤਾ ਹੈ, ਮੈਂ ਗੋਆ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਕ ਵਾਰ ‘ਆਪ ਨੂੰ ਵੋਟ ਪਾਓ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
ਉਨ੍ਹਾਂ ਨੇ ਦੱਸਿਆ ਕਿ ਗੋਆ ’ਤੇ 24000 ਕਰੋਡ਼ ਰੁਪਏ ਦਾ ਕਰਜ਼ਾ ਹੈ, ਜੇਕਰ ਕਾਂਗਰਸ ਅਤੇ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਇਹ ਕਰਜ਼ਾ ਵਧ ਕੇ 50,000 ਕਰੋੜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜੇਕਰ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਤਾਂ ‘ਆਪ’ ਨੂੰ ਵੋਟ ਪਾਉਣ, ਕਿਉਂਕਿ ਜੇਕਰ ਕਾਂਗਰਸ ਨੂੰ ਵੋਟ ਪਾਉਂਦੇ ਹੋ ਤਾਂ ਉਹ ਭਾਜਪਾ ਨੂੰ ਹੀ ਜਾਵੇਗਾ। ਉਨ੍ਹਾਂ ਨੇ ਭਾਜਪਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮਾਪੁਸਾ ’ਚ ਹੈਲੀਪੈਡ ਬਣਾਉਣ ’ਚ ਕੋਈ ਸਮਾਂ ਨਹੀਂ ਲੱਗਦਾ ਹੈ ਪਰ ਸੂਬੇ ’ਚ ਬੱਸ ਸਟੈਂਡ ਦੇ ਵਿਕਾਸ ਦਾ ਕੰਮ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਗੋਆ ਦੇ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਕਿ ਗੋਆ ਮੇਰੇ ਲਈ ਅਤਿ ਮਹੱਤਵਪੂਰਣ ਹੈ। ਜੇਕਰ ਸਾਡੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਜਿਸ ਰਫ਼ਤਾਰ ਨਾਲ ਪ੍ਰਧਾਨ ਮੰਤਰੀ ਦੇ ਹੈਲੀਪੈਡ ਦਾ ਨਿਰਮਾਣ ਹੋਇਆ ਹੈ, ਉਸੇ ਰਫ਼ਤਾਰ ਨਾਲ ਸੜਕ, ਬੱਸ ਸਟੈਂਡ ਅਤੇ ਰਵਿੰਦਰ ਭਵਨ ਦਾ ਨਿਰਮਾਣ ਹੋਵੇਗਾ।
ਇਹ ਖ਼ਬਰ ਪੜ੍ਹੋ- AUS v SL: ਆਸਟਰੇਲੀਆ ਨੇ ਪਹਿਲੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 20 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।