ਰਾਂਚੀ ’ਚ ਸਕੂਲ ਲੇਟ ਪਹੁੰਚਣ ’ਤੇ ਵਿਦਿਆਰਥਣਾਂ ਨੂੰ 200 ਬੈਠਕਾਂ ਦੀ ਸਜ਼ਾ
Tuesday, Jul 29, 2025 - 12:18 AM (IST)

ਰਾਂਚੀ - ਝਾਰਖੰਡ ਦੇ ਪੂਰਬੀ ਸਿੰਘਭੂਮ ਵਿਚ ਸਕੂਲ ਲੇਟ ਪਹੁੰਚਣ ’ਤੇ 4 ਵਿਦਿਆਰਥਣਾਂ ਨੂੰ ਇਕ ਅਧਿਆਪਕ ਨੇ 200 ਬੈਠਕਾਂ ਦੀ ਸਜ਼ਾ ਦਿੱਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ 200 ਬੈਠਕਾਂ ਤੋਂ ਬਾਅਦ ਚਾਰੇ ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਲੜਕੀਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਈ. ਸੀ. ਯੂ. ’ਚ ਸ਼ਿਫਟ ਕਰ ਦਿੱਤਾ। ਇਸ ਘਟਨਾ ਨਾਲ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ ਹੈ।