ਕਸ਼ਮੀਰ ਦੇ ਗਾਂਦਰਬਲ ’ਚ ਬਣ ਰਿਹੈ ਗਰਲਜ਼ ਹੋਸਟਲ

Sunday, Oct 18, 2020 - 01:11 AM (IST)

ਕਸ਼ਮੀਰ ਦੇ ਗਾਂਦਰਬਲ ’ਚ ਬਣ ਰਿਹੈ ਗਰਲਜ਼ ਹੋਸਟਲ

ਸ਼੍ਰੀਨਗਰ-ਲੜਕੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਗਾਂਦਰਬਲ ਦੇ ਕੰਗਨ ’ਚ ਸਰਕਾਰ ਵੱਲੋਂ ਗਰਲਜ਼ ਹੋਸਟਲ ਬਣਾਇਆ ਜਾ ਰਿਹਾ ਹੈ। 72 ਬਿਸਤਰਿਆਂ ਦੀ ਸਮਰੱਥਾ ਵਾਲੇ ਹੋਸਟਲ ਦਾ ਕੰਮ ਜ਼ੋਰਾਂ ’ਤੇ ਹੈ। ਇਸ ਨਾਲ ਸਰਕਾਰੀ ਡਿਗਰੀ ਕਾਲਜ ਕੰਗਨ ਦੀਆਂ ਵਿਦਿਆਰਥਣਾਂ ਨੂੰ ਸੁਵਿਧਾਵਾਂ ਮਿਲਣਗੀਆਂ। ਇਲਾਕੇ ’ਚ ਇਹ ਇਕਲੌਤਾ ਕਾਲਜ ਹੈ ਅਤੇ ਪੂਰੇ ਜ਼ਿਲੇ ਦੀਆਂ ਵਿਦਿਆਰਥਣਾਂ ਇਥੇ ਹੀ ਆਉਂਦੀਆਂ ਹਨ। ਉਨ੍ਹਾਂ ਨੂੰ ਕਈ ਘੰਟਿਆਂ ਦਾ ਸਫਰ ਕਰਨਾ ਪੈਂਦਾ ਹੈ ਅਤੇ ਇਨ੍ਹਾਂ ’ਚੋਂ ਕਈ ਗਰੀਬ ਪਰਿਵਾਰਾਂ ਤੋਂ ਹਨ। ਹੋਸਟਲ ਬਣਨ ਨਾਲ ਵਿਦਿਆਰਥਣਾਂ ਨੂੰ ਕਾਫੀ ਸੁਵਿਧਾ ਹੋਵੇਗੀ। ਉਨ੍ਹਾਂ ਨੂੰ ਬਿਨਾਂ ਕਿਸੇ ਸਮੱਸਿਆ ਦੇ ਪੜ੍ਹਾਈ ਪੂਰੀ ਕਰਨ ਦਾ ਮੌਕਾ ਮਿਲੇਗਾ।

PunjabKesari

ਪੀ.ਡਬਲਯੂ.ਡੀ. ਵਿਭਾਗ ਦੇ ਜੂਨੀਅਰ ਇੰਜੀਨੀਅਰ ਸ਼ਕੀਲ ਅਹਿਮਦ ਮੁਤਾਬਕ ਨਵੀਂ ਇਮਾਰਤ ’ਚ 10 ਕਮਰੇ ਹੋਣਗੇ ਅਤੇ ਇਸ ’ਤੇ ਕਰੀਬ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਹੋਸਟਲ ’ਚ ਗ੍ਰਾਊਂਡ ਫਲੋਰ ’ਤੇ ਚਾਰ ਬੈਡਰੂਮ ਹੋਣਗੇ, ਫਰਸਟ ਫਲੋਰ ’ਤੇ 6 ਕੈਮਰੇ ਹੋਣਗੇ। ਦਫਤਰ ਅਤੇ ਰਸੋਈ ਵੀ ਬਣਾਈ ਜਾ ਰਹੀ ਹੈ। ਇਸ ’ਤੇ 252 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ 2021 ਤੱਕ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ ਕਿ ਇਹ ਪ੍ਰੋਜੈਕਟ ਪੂਰੀ ਕੀਤਾ। ਕਈ ਵਿਦਿਆਰਥੀਆਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਹੁਣ ਉਹ ਕਾਲਜ ਦੇ ਨੇੜੇ ਰਹਿ ਸਕਣਗੇ। ਉੱਥੇ ਦੇ ਇਕ ਸਥਾਨਕ ਨਾਗਰਿਕ ਇਸ਼ਫਾਕ ਅਹਿਮਦ ਨੇ ਕਿਹਾ ਕਿ ਕੰਮ ਜ਼ੋਰਾਂ ’ਤੇ ਹੈ ਅਤੇ ਜਲਦ ਪੂਰਾ ਹੋ ਜਾਵੇਗਾ। ਸਾਨੂੰ ਖੁਸ਼ੀ ਹੈ ਕਿ ਬੱਚਿਆਂ ਨੂੰ ਵੀ ਪੂਰੀ ਸੁਵਿਧਾ ਮਿਲੇਗੀ।


author

Karan Kumar

Content Editor

Related News