ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ, 2 ਵਾਰ ਗਰਭਪਾਤ ਵੀ ਕਰਾਇਆ
Tuesday, Sep 05, 2023 - 01:00 PM (IST)
ਨਵੀਂ ਦਿੱਲੀ– ਮਾਲ ਵਿਚ ਇਕੱਠੇ ਕੰਮ ਕਰਦੇ ਹੋਏ ਪਿਆਰ ਹੋਇਆ। ਵਿਸ਼ਵਾਸ ਹੋਣ ’ਤੇ ਹੋਟਲ ਦੇ ਕਮਰੇ ਵਿਚ ਸਰੀਰਕ ਸਬੰਧ ਬਣੇ। ਵਿਆਹ ਦਾ ਝਾਂਸਾ ਦੇ ਕੇ ਕਿਰਾਏ ’ਤੇ ਕਮਰਾ ਲਿਆ, ਉੱਥੇ ਵੀ ਸਰੀਰਕ ਸਬੰਧ ਬਣੇ, 2 ਵਾਰ ਗਰਭਵਤੀ ਹੋਣ ’ਤੇ ਲੜਕੇ ਨੇ ਗਰਭਪਾਤ ਦੀ ਦਵਾਈ ਵੀ ਖੁਆ ਦਿੱਤੀ। ਇਸ ਵਿਚਾਲੇ ਲੜਕੀ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਵਿਆਹ ਕਰਨ ਦਾ ਵਾਅਦਾ ਕਰਨ ਵਾਲਾ ਬੁਆਏਫਰੈਂਡ ਸ਼ਾਦੀਸ਼ੁਦਾ ਅਤੇ ਇਕ ਬੱਚੇ ਦਾ ਪਿਤਾ ਵੀ ਹੈ।
ਜਦੋਂ ਵਿਆਹ ਕਰਨ ਦੀ ਗੱਲ ਕਹੀ ਤਾਂ ਉਸ ਦੇ ਦੋਸਤਾਂ ਨੇ ਕੇਸ ਵਾਪਸ ਲੈਣ ਅਤੇ ਐਸਿਡ ਪਾਉਣ ਦੀ ਧਮਕੀ ਦਿੱਤੀ। ਪੀੜਤਾ ਵਲੋਂ ਦੋਸ਼ ਹੈ ਕਿ ਕਾਫ਼ੀ ਦਿਨ ਹੋਣ ਤੋਂ ਬਾਅਦ ਵੀ ਪੁਲਸ ਨੇ ਲੜਕੇ ਨੂੰ ਗ੍ਰਿਫਤਾਰ ਨਹੀਂ ਕੀਤਾ।