ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼

Monday, Apr 24, 2023 - 05:34 PM (IST)

ਛੱਤੀਸਗੜ੍ਹ- ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਛੋਟੇ ਆਮਾਬਾਲ ਪਿੰਡ 'ਚ ਇਕ ਵਿਆਹ ਸਮਾਗਮ ਦੌਰਾਨ ਲਾੜੇ ਅਤੇ ਲਾੜੀ 'ਤੇ ਤੇਜ਼ਾਬ ਨਾਲ ਹਮਲਾ (Acid Attack) ਕਰਨ ਦੇ ਮਾਮਲੇ 'ਚ ਪੁਲਸ ਨੇ ਘਟਨਾ ਦੇ 4 ਦਿਨਾਂ ਬਾਅਦ ਇਕ ਦੋਸ਼ੀ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕੁੜੀ ਕੋਈ ਹੋਰ ਨਹੀਂ ਸਗੋਂ ਲਾੜੇ ਦੀ ਪ੍ਰੇਮਿਕਾ ਹੈ, ਜਿਸਨੇ ਬਦਲੇ ਦੀ ਭਾਵਨਾ ਨਾਲ ਆਪਣੇ ਪ੍ਰੇਮੀ 'ਤੇ ਤੇਜ਼ਾਬ ਸੁੱਟਣ ਆਈ ਸੀ ਪਰ ਇਸਦੀ ਚਪੇਟ 'ਚ ਲਾੜੇ ਅਤੇ ਲਾੜੇ ਸਣੇ 12 ਲੋਕ ਆ ਗਏ ਸਨ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਲਾੜੇ ਨਾਲ ਸੀ ਪ੍ਰੇਮ ਸੰਬੰਧ

ਮੁਖ਼ਬਿਰ ਤੋਂ ਮਿਲੀ ਸੂਚਨਾ 'ਤੇ ਪੁਲਸ ਨੇ ਪੂਰੀ ਜਾਂਚ-ਪੜਤਾਲ ਕਰਕੇ ਦੋਸ਼ੀ ਕੁੜੀ ਨੂੰ ਪਿੰਡ 'ਚੋਂ ਹੀ ਗ੍ਰਿਫਤਾਰ ਕਰ ਲਿਆ ਹੈ। ਕੁੜੀ ਨੇ ਪੁਲਸ ਦੇ ਸਾਹਮਣੇ ਤੇਜ਼ਾਬੀ ਹਮਲੇ ਦੀ ਗੱਲ ਕਬੂਲ ਵੀ ਕਰ ਲਈ ਹੈ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਲਾੜੇ ਦੇ ਨਾਲ ਉਸਦਾ ਪਿਛਲੇ 7 ਸਾਲਾਂ ਤੋਂ ਪ੍ਰੇਮ ਪ੍ਰਸੰਗ ਸੀ। ਲਾੜਾ ਬਿਨਾਂ ਉਸਨੂੰ ਦੱਸੇ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਰਿਹਾ ਸੀ, ਬਸ ਇਸੇ ਗੱਲ ਤੋਂ ਨਾਰਾਜ਼ ਹੋ ਕੇ ਕੁੜੀ ਨੇ ਆਪਣੇ ਪ੍ਰੇਮੀ ਤੋਂ ਬਦਲਾ ਲੈਣਾ ਚਾਹਿਆ ਅਤੇ ਮਿਰਚਾਂ ਦੀ ਖੇਤੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਤੇਜ਼ਾਬ ਨੂੰ ਇਕ ਡੱਬੇ 'ਚ ਭਰ ਕੇ ਵਿਆਹ ਸਮਾਗਮ 'ਚ ਪਹੁੰਚੀ। ਇੱਥੇ ਉਸਨੇ ਬਿਜਲੀ ਗੁਲ ਹੋਣ ਕਾਰਨ ਇਸਦਾ ਫਾਇਦਾ ਚੁੱਕ ਕੇ ਲਾੜੇ 'ਤੇ ਤੇਜ਼ਾਬ ਸੁੱਟਿਆ ਪਰ ਇਸ ਤੇਜ਼ਾਬ ਦੀ ਚਪੇਟ 'ਚ ਆਉਣ ਨਾਲ ਲਾੜੇ ਅਤੇ ਲਾੜੀ ਸਮੇਤ 12 ਲੋਕ ਵੀ ਝੁਲਸ ਗਏ। ਫਿਲਹਾਲ ਪੁਲਸ ਦੋਸ਼ੀ ਕੁੜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ– ਸੈਲਾਨੀਆਂ ਲਈ ਖ਼ਾਸ ਖ਼ਬਰ, ਸਿਰਫ਼ 50 ਰੁਪਏ 'ਚ ਕਰੋ ਸ਼ਿਮਲਾ-ਕਾਲਕਾ ਹਾਲੀਡੇਅ ਸਪੈਸ਼ਲ ਟ੍ਰੇਨ ਦਾ ਸਫ਼ਰ

ਲਾੜੀ ਦੇ ਪਰਿਵਾਰ ਵਾਲਿਆਂ ਨੇ ਦਰਜ ਕਰਵਾਈ ਐੱਫ.ਆਈ.ਆਰ.

ਬਸਤਰ ਦੀ ਏ.ਐੱਸ.ਪੀ. ਨਿਵੇਦਿਤਾ ਪਾਲ ਨੇ ਦੱਸਿਆ ਕਿ ਬੀਤੀ 19 ਅਪ੍ਰੈਲ ਨੂੰ ਭਾਨਪੁਰੀ ਥਾਣਾ ਖੇਤਰ ਦੇ ਛੋਟੇ ਆਮਾਪਾਲ ਪਿੰਡ ਦੇ ਹਿਰਲਾਭਾਟਾ 'ਚ ਚੱਲ ਰਹੇ ਇਕ ਵਿਆਹ ਸਮਾਗਮ 'ਚ ਕਿਸੇ ਨੇ ਬਿਜਲੀ ਗੁਲ ਹੋਣ ਦਾ ਫਾਇਦਾ ਚੁੱਕ ਕੇ ਲਾੜੇ ਅਤੇ ਲਾੜੀ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਇਸ ਵਿਚ ਲਾੜੇ-ਲਾੜੀ ਅਤੇ ਇੱਥੇ ਖੜ੍ਹੇ ਹੋਰ 12 ਲੋਕ ਝੁਲਸ ਗਏ ਸਨ। ਸਾਰਿਆਂ ਨੂੰ ਸ਼ਹਿਰ ਦੇ ਮਹਾਰਾਣੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਦੀ ਰਿਪੋਰਟ 'ਤੇ ਲਗਾਤਾਰ ਪੁਲਸ ਤੇਜ਼ਾਬੀ ਹਮਲੇ ਦੀ ਜਾਂਚ ਕਰ ਰਹੀ ਸੀ। 

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ


Rakesh

Content Editor

Related News