ਪ੍ਰੇਮਿਕਾ ਨੂੰ ਮਿਲਣ LoC ਪਾਰ ਕਰ ਆਇਆ PoK ਦਾ ਨੌਜਵਾਨ ! ਫੜਿਆ ਗਿਆ ਤਾਂ...

Monday, Jun 01, 2026 - 09:57 AM (IST)

ਪ੍ਰੇਮਿਕਾ ਨੂੰ ਮਿਲਣ LoC ਪਾਰ ਕਰ ਆਇਆ PoK ਦਾ ਨੌਜਵਾਨ ! ਫੜਿਆ ਗਿਆ ਤਾਂ...

ਸ਼੍ਰੀਨਗਰ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਇਕ ਨੌਜਵਾਨ ਆਪਣੀ ਕਥਿਤ ਪ੍ਰੇਮਿਕਾ ਨੂੰ ਮਿਲਣ ਲਈ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਕਰ ਕੇ ਉੜੀ ਸੈਕਟਰ ’ਚ ਪਹੁੰਚ ਗਿਆ ਜਿਸ ਨੂੰ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ ’ਚ ਫ਼ੌਜ ਦੀ ਉਸੇ ਯੂਨਿਟ ਨੇ ਸਿਲੀਕੋਟ ਖੇਤਰ ’ਚ ਕੰਟਰੋਲ ਰੇਖਾ ਪਾਰ ਕਰ ਕੇ ਕਸ਼ਮੀਰ ’ਚ ਵੜ ਆਏ ਇਕ ਪੀ. ਓ. ਕੇ. ਵਾਸੀ ਨੂੰ ਫੜ ਲਿਆ। ਮੁਜ਼ੱਫਰਾਬਾਦ ਦੇ ਰਹਿਣ ਵਾਲੇ ਜੀਸ਼ਾਨ ਮੀਰ ਨੇ ਦਾਅਵਾ ਕੀਤਾ ਕਿ ਉਸ ਨੇ ਉੜੀ ਦੇ ਤਿਲਾਈ ’ਚ ਰਹਿਣ ਵਾਲੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਕੰਟਰੋਲ ਰੇਖਾ ਨੂੰ ਪਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੀਰ ਅਤੇ ਕੁੜੀ ਦੋਵਾਂ ਤੋਂ ਸੁਰੱਖਿਆ ਫੋਰਸਾਂ ਪੁੱਛਗਿੱਛ ਕਰ ਰਹੀਆਂ ਹਨ।

ਉੱਥੇ ਹੀ ਇਕ ਵੱਖਰੀ ਕਾਰਵਾਈ ’ਚ ਸੁਰੱਖਿਆ ਫੋਰਸਾਂ ਨੇ ਸੋਪੋਰ ਦੇ ਤਿੰਨ ਲੋਕਾਂ ਦੇ ਪੀ. ਓ. ਕੇ. ਵੱਲ ਜਾਣ ਦੇ ਕਥਿਤ ਯਤਨ ਨੂੰ ਵੀ ਅਸਫ਼ਲ ਕਰ ਦਿੱਤਾ। ਜੰਮੂ-ਕਸ਼ਮੀਰ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਵੜਨ ਦੀ ਕੋਸ਼ਿਸ਼ ਕਰ ਰਹੇ ਤਿੰਨ ਲੋਕਾਂ ਨੂੰ ਫ਼ੌਜ ਦੇ ਜਵਾਨਾਂ ਨੇ ਫੜ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ ਜ਼ਿਲੇ ਦੇ ਸੋਪੋਰ ਖੇਤਰ ਦੇ ਰਹਿਣ ਵਾਲੇ ਇਹ ਤਿੰਨੋਂ ਵਿਅਕਤੀ ਸ਼ਨੀਵਾਰ ਰਾਤ ਨੂੰ ਹਥਲੰਗਾ-ਨਾਮਬਲਾ ਮਾਰਗ ਤੋਂ ਹੁੰਦੇ ਹੋਏ ਪੀ. ਓ. ਕੇ. ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਫ਼ੌਜ ਦੇ ਜਵਾਨਾਂ ਨੇ ਫੜ ਲਿਆ, ਜਿਨ੍ਹਾਂ ’ਚ ਕਥਿਤ ਤੌਰ ’ਤੇ ਟੈਰੀਟੋਰੀਅਲ ਆਰਮੀ ਦਾ ਇਕ ਸਾਬਕਾ ਜਵਾਨ ਵੀ ਸ਼ਾਮਲ ਹੈ। ਮਾਮਲੇ ’ਚ ਹੋਰ ਜਾਣਕਾਰੀ ਦੀ ਉਡੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News