ਲੱਗ ਗਿਆ Odd-Even ਸਿਸਟਮ ! ਗਰਮੀ ''ਚ ਪਹਾੜਾਂ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਕਿਤੇ ਪੈ ਨਾ ਜਾਏ...

Wednesday, Jul 01, 2026 - 12:40 PM (IST)

ਲੱਗ ਗਿਆ Odd-Even ਸਿਸਟਮ ! ਗਰਮੀ ''ਚ ਪਹਾੜਾਂ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਕਿਤੇ ਪੈ ਨਾ ਜਾਏ...

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ 'ਚ ਵਧਦੇ ਆਵਾਜਾਈ ਦਬਾਅ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪਹਿਲੀ ਵਾਰ ਔਡ-ਈਵਨ ਆਵਾਜਾਈ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। ਇਹ ਕਿਸੇ ਵੀ ਸੈਰ-ਸਪਾਟਾ ਸਥਾਨ 'ਤੇ ਲਾਗੂ ਕੀਤੀ ਗਈ ਪਹਿਲੀ ਵਿਵਸਥਾ ਹੋਵੇਗੀ। ਗੁਲਮਰਗ ਵਿਕਾਸ ਅਥਾਰਟੀ (ਜੀ.ਡੀ.ਏ.) ਨੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਜਾਰੀ ਕੀਤੇ ਗਏ ਆਦੇਸ਼ 'ਚ ਦੱਸਿਆ ਕਿ ਇਸ ਪ੍ਰਣਾਲੀ ਨੂੰ ਅਗਲੇ ਇਕ ਮਹੀਨੇ ਲਈ 5 ਜੁਲਾਈ ਤੋਂ 5 ਅਗਸਤ ਤੱਕ ਇਕ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾਵੇਗਾ।

ਅਧਿਕਾਰੀਆਂ ਦੇ ਅਨੁਸਾਰ, ਹਾਲ ਹੀ ਦੇ ਸਾਲਾਂ 'ਚ ਗੁਲਮਰਗ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਬੇਮਿਸਾਲ ਵਾਧਾ ਹੋਇਆ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਲਗਾਤਾਰ ਟਰੈਫਿਕ ਜਾਮ, ਪਾਰਕਿੰਗ ਦੀ ਕਮੀ ਅਤੇ ਵਾਤਾਵਰਣ 'ਤੇ ਦਬਾਅ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਗੁਲਮਰਗ 'ਚ ਲਗਭਗ 1,500 ਵਾਹਨਾਂ ਦੀ ਪਾਰਕਿੰਗ ਸਮਰੱਥਾ ਹੈ, ਜਦੋਂ ਕਿ ਸੈਰ-ਸਪਾਟਾ ਸੀਜ਼ਨ ਦੌਰਾਨ ਹਰ ਦਿਨ 6,000 ਤੋਂ ਵੱਧ ਵਾਹਨ ਇੱਥੇ ਪਹੁੰਚ ਰਹੇ ਹਨ। 
ਪ੍ਰਸ਼ਾਸਨ ਨੇ ਦੱਸਿਆ ਕਿ ਵਾਹਨਾਂ ਦੀ ਜ਼ਿਆਦਾ ਗਿਣਤੀ ਕਾਰਨ ਟਰੈਫਿਕ ਜਾਮ, ਹਵਾ ਗੁਣਵੱਤਾ 'ਚ ਗਿਰਾਵਟ, ਆਵਾਜ਼ ਪ੍ਰਦੂਸ਼ਣ, ਸੀਮਿਤ ਸੜਕ ਬੁਨਿਆਦੀ ਢਾਂਚੇ 'ਤੇ ਦਬਾਅ, ਐਮਰਜੈਂਸੀ ਸੇਵਾਵਾਂ 'ਚ ਰੁਕਾਵਟ ਅਤੇ ਗੁਲਮਰਗ ਦੇ ਸੰਵੇਦਨਸ਼ੀਲ ਅਪਲਾਈਨ ਈਕੋਸਿਸਟਮ 'ਤੇ ਪ੍ਰਭਾਵ ਪੈ ਰਿਹਾ ਹੈ। 

ਨਵੀਂ ਵਿਵਸਥਾ ਦੇ ਅਧੀਨ ਜਿਹੜੇ ਚਾਰ-ਪਹੀਆ ਵਾਹਨਾਂ ਦੇ ਰਜਿਸਟਰੇਸ਼ਨ ਨੰਬਰ ਦਾ ਅੰਤਿਮ ਅੰਕ ਔਡ ਹੋਵੇਗਾ, ਉਨ੍ਹਾਂ ਨੂੰ ਸਿਰਫ਼ ਔਡ ਤਰੀਕਾਂ 'ਤੇ ਗੁਲਮਰਗ 'ਚ ਪ੍ਰਵੇਸ਼ ਦੀ ਮਨਜ਼ੂਰੀ ਮਿਲੇਗੀ। ਇਸ ਤਰ੍ਹਾਂ ਈਵਨ ਅੰਕ ਵਾਲੇ ਵਾਹਨਾਂ ਨੂੰ ਈਵਨ ਤਰੀਕਾਂ 'ਤੇ ਹੀ ਪ੍ਰਵੇਸ਼ ਦਿੱਤਾ ਜਾਵੇਗਾ। ਐਮਰਜੈਂਸੀ ਸੇਵਾਵਾਂ ਅਤੇ ਮਾਲ ਤੇ ਜ਼ਰੂਰੀ ਵਸਤੂਆਂ ਨੂੰ ਲਿਆਉਣ-ਲਿਜਾਉਣ ਵਾਲੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਰਹੇਗੀ। ਗੁਲਮਰਗ ਆਪਣੀ ਵਿਸ਼ਵ ਪੱਧਰੀ ਸਕੀ ਢਲਾਣਾਂ, ਹਰੇ-ਭਰੇ ਘਾਹ ਦੇ ਮੈਦਾਨਾਂ ਅਤੇ ਗੰਡੋਲਾ ਕੇਬਲ ਕਾਰ ਲਈ ਪ੍ਰਸਿੱਧ ਹੈ ਅਤੇ ਹਰ ਸਾਲ ਇੱਥੇ ਲੱਖਾਂ ਸੈਲਾਨੀ ਪਹੁੰਚਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News