ਕੁੱਤੇ ਨੇ ਮਾਰੀ ਝਰੀਟ ਤਾਂ ਕੁੜੀ ਨੇ ਟੀਕੇ ਦੇ ਡਰੋਂ ਨਾ ਦੱਸਿਆ ਘਰ ! ਹੁਣ ਤੜਫ਼-ਤੜਫ਼ ਨਿਕਲੀ ਜਾਨ

Tuesday, Mar 24, 2026 - 04:37 PM (IST)

ਕੁੱਤੇ ਨੇ ਮਾਰੀ ਝਰੀਟ ਤਾਂ ਕੁੜੀ ਨੇ ਟੀਕੇ ਦੇ ਡਰੋਂ ਨਾ ਦੱਸਿਆ ਘਰ ! ਹੁਣ ਤੜਫ਼-ਤੜਫ਼ ਨਿਕਲੀ ਜਾਨ

ਨੈਸ਼ਨਲ ਡੈਸਕ- ਡਾਕਟਰਾਂ ਦੀ ਸਲਾਹ ਨੂੰ ਇਗਨੋਰ ਕਰਨਾ ਕਿੰਨਾ ਭਾਰੀ ਪੈ ਸਕਦਾ ਹੈ, ਇਸ ਦੀ ਇੱਕ ਤਾਜ਼ਾ ਮਿਸਾਲ ਮੁੰਬਈ ਦੇ ਨਾਲਾਸੋਪਾਰਾ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ 9 ਸਾਲਾ ਬੱਚੀ ਦੀ ਰੇਬੀਜ਼ ਕਾਰਨ ਮੌਤ ਹੋ ਗਈ ਕਿਉਂਕਿ ਉਸ ਨੇ ਇੰਜੈਕਸ਼ਨ ਦੇ ਡਰੋਂ ਆਪਣੇ ਪਰਿਵਾਰ ਨੂੰ ਕੁੱਤੇ ਦੇ ਝਰੀਟ ਮਾਰਨ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ।

ਮ੍ਰਿਤਕ ਬੱਚੀ ਦੀ ਪਛਾਣ ਚੌਥੀ ਜਮਾਤ ਦੀ ਵਿਦਿਆਰਥਣ ਕਸ਼ਿਸ਼ ਸਹਾਨੀ ਵਜੋਂ ਹੋਈ ਹੈ। ਉਹ ਲਗਭਗ 6 ਮਹੀਨੇ ਪਹਿਲਾਂ ਆਪਣੇ ਦਾਦਾ ਜੀ ਨਾਲ ਸੈਰ ਕਰਨ ਗਈ ਸੀ ਕਿ ਇਕ ਅਵਾਰਾ ਕੁੱਤੇ ਨੇ ਉਸ ਨੂੰ ਝਰੀਟ ਮਾਰ ਦਿੱਤੀ ਸੀ। ਕਸ਼ਿਸ਼ ਟੀਕਾ ਲਗਵਾਉਣ ਤੋਂ ਬਹੁਤ ਡਰਦੀ ਸੀ, ਇਸ ਲਈ ਉਸ ਨੇ ਇਸ ਘਟਨਾ ਨੂੰ ਮਾਮੂਲੀ ਸਮਝ ਕੇ ਪਰਿਵਾਰ ਤੋਂ ਲੁਕਾ ਲਿਆ ਅਤੇ ਰੇਬੀਜ਼ ਦਾ ਟੀਕਾ ਨਹੀਂ ਲਗਵਾਇਆ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਜਦੋਂ ਉਸ ਨੇ ਘਰ ਨਾ ਦੱਸਿਆ ਤੇ ਰੇਬੀਜ਼ ਦਾ ਟੀਕਾ ਨਾ ਲਗਵਾਇਆ ਤਾਂ ਅੱਜ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਅਚਾਨਕ ਕਸ਼ਿਸ਼ ਦੀ ਸਿਹਤ ਵਿਗੜਨ ਲੱਗੀ। ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਅਤੇ ਉਸ ਨੂੰ ਪਾਣੀ ਤੋਂ ਡਰ ਲੱਗਣ ਲੱਗਾ, ਜੋ ਕਿ ਰੇਬੀਜ਼ ਦੇ ਆਖਰੀ ਪੜਾਅ ਦੇ ਲੱਛਣ ਹਨ। ਜਦੋਂ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਈ, ਤਾਂ ਉਸ ਨੂੰ ਮੁੰਬਈ ਦੇ ਕਸਤੂਰਬਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਨੂੰ ਕੁੱਤੇ ਨੇ ਝਰੀਟ ਮਾਰੀ ਸੀ, ਪਰ ਬਦਕਿਸਮਤੀ ਨਾਲ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਮਾਹਿਰਾਂ ਅਨੁਸਾਰ, ਰੇਬੀਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਲੱਛਣ ਦਿਖਾਈ ਦੇਣ ਤੋਂ ਬਾਅਦ ਕੋਈ ਇਲਾਜ ਨਹੀਂ ਹੈ। ਭਾਵੇਂ ਕੁੱਤਾ ਸਿਰਫ਼ ਝਰੀਟ ਹੀ ਮਾਰੇ, ਫਿਰ ਵੀ ਰੇਬੀਜ਼ ਦਾ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਰੇਬੀਜ਼ ਦੀ ਵੈਕਸੀਨ 100 ਫ਼ੀਸਦੀ ਪ੍ਰਭਾਵਸ਼ਾਲੀ ਹੈ ਜੇਕਰ ਇਹ ਸਮੇਂ ਸਿਰ ਲਗਵਾਈ ਜਾਵੇ। ਇਹ ਘਟਨਾ ਮਾਪਿਆਂ ਲਈ ਇੱਕ ਵੱਡੀ ਚਿਤਾਵਨੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਾਨਵਰਾਂ ਨਾਲ ਹੋਣ ਵਾਲੀ ਕਿਸੇ ਵੀ ਛੋਟੀ-ਮੋਟੀ ਘਟਨਾ ਬਾਰੇ ਤੁਰੰਤ ਦੱਸਣ ਲਈ ਪ੍ਰੇਰਿਤ ਕਰਨ। ਬੱਚਿਆਂ ਦਾ 'ਇੰਜੈਕਸ਼ਨ ਦਾ ਡਰ' ਉਨ੍ਹਾਂ ਦੀ ਜ਼ਿੰਦਗੀ 'ਤੇ ਭਾਰੀ ਪੈ ਸਕਦਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਖ਼ਤਮ ਕਰਾਏਗਾ ਅਮਰੀਕਾ-ਇਰਾਨ ਦੀ ਜੰਗ ! ਟਰੰਪ ਨੇ ਫ਼ੋਨ ਲਾ ਕੀਤੀ Secret Talk

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News