ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ 18 ਸਾਲਾ ਲੜਕੀ ਦਾ ਗਲਾ ਵੱਢ ਕਰ'ਤਾ ਕਤਲ

Thursday, Aug 15, 2024 - 02:04 AM (IST)

ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ 18 ਸਾਲਾ ਲੜਕੀ ਦਾ ਗਲਾ ਵੱਢ ਕਰ'ਤਾ ਕਤਲ

ਏਟਾ — ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਅਣਪਛਾਤੇ ਲੋਕਾਂ ਨੇ ਇਕ ਲੜਕੀ ਦਾ ਘਰ 'ਚ ਹੀ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਕਪਤਾਨ (ਐਸ.ਐਸ.ਪੀ.) ਸ਼ਿਆਮ ਨਰਾਇਣ ਸਿੰਘ ਨੇ ਦੱਸਿਆ ਕਿ ਕੋਤਵਾਲੀ ਦੇਹਾਤੀ ਖੇਤਰ ਦੇ ਗਦਨਪੁਰ ਪਿੰਡ ਵਿੱਚ 18 ਸਾਲਾ ਰੌਨਕ ਦੀ ਉਸ ਦੇ ਹੀ ਘਰ ਵਿੱਚ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। 

ਉਨ੍ਹਾਂ ਦੱਸਿਆ ਕਿ ਪੁਲਸ ਅਤੇ ਹੋਰ ਲੋਕਾਂ ਨੂੰ ਕਤਲ ਬਾਰੇ ਉਦੋਂ ਪਤਾ ਲੱਗਾ ਜਦੋਂ ਰੌਣਕ ਦਾ ਚਾਚਾ ਵੇਦ ਪ੍ਰਕਾਸ਼ ਦੁਪਹਿਰ 3 ਵਜੇ ਦੇ ਕਰੀਬ ਉਸ ਦੇ ਘਰ ਉਸ ਨੂੰ ਮਿਲਣ ਗਿਆ ਤਾਂ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਵੇਦ ਪ੍ਰਕਾਸ਼ ਨੇ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਰੌਣਕ ਏਟਾ 'ਚ ਆਪਣੇ ਘਰ ਇਕੱਲੀ ਪੜ੍ਹਦੀ ਸੀ। ਉਹ ਕਰੀਬ ਇੱਕ ਵਜੇ ਕਾਲਜ ਤੋਂ ਵਾਪਸ ਆਈ। ਵੇਦ ਪ੍ਰਕਾਸ਼ ਨੇ ਦੱਸਿਆ ਕਿ ਰੌਣਕ ਦੇ ਮਾਤਾ-ਪਿਤਾ ਜ਼ਿਲ੍ਹੇ ਤੋਂ ਬਾਹਰ ਕੰਮ ਕਰਦੇ ਹਨ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ।


author

Inder Prajapati

Content Editor

Related News