ਸਕੂਲ ਜਾਂਦੀ ਕੁੜੀ ਨੂੰ ਜ਼ਬਰਦਸਤੀ ਗੱਡੀ ''ਚ ਵਾੜਿਆ, ਫ਼ਿਰ ਹਵਸ ''ਚ ਅੰਨ੍ਹੇ ਹੋਏ ਨੌਜਵਾਨਾਂ ਨੇ...
Tuesday, May 06, 2025 - 10:36 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਫਰੀਦਾਬਾਦ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਤੀਗਾਂਵ ਇਲਾਕੇ ’ਚ ਦਸਵੀਂ ਦੀ ਵਿਦਿਆਰਥਣ ਨੂੰ ਜ਼ਬਰਦਸਤੀ ਕਾਰ ਦੇ ਅੰਦਰ ਖਿੱਚ ਕੇ ਚੱਲਦੀ ਕਾਰ ’ਚ ਹਵਸ ਦਾ ਸ਼ਿਕਾਰ ਬਣਾਇਆ। ਤੀਗਾਂਵ ਥਾਣੇ ’ਚ ਇਸ ਸਬੰਧੀ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਪੁਲਸ ਮੁਤਾਬਕ ਇਕ ਪਿੰਡ ਦੀ 15 ਸਾਲਾ ਲੜਕੀ ਗੁਆਂਢ ਦੇ ਪਿੰਡ ਦੇ ਸਕੂਲ ’ਚ 10ਵੀਂ ਜਮਾਤ ’ਚ ਪੜ੍ਹਦੀ ਹੈ। ਉਸ ਦਾ 10 ਸਾਲ ਦਾ ਭਰਾ ਵੀ ਇਥੋਂ ਦੇ ਇਕ ਨਿੱਜੀ ਸਕੂਲ ’ਚ ਪੜ੍ਹਦਾ ਹੈ। ਦੋਵੇਂ ਸ਼ਨੀਵਾਰ ਸਵੇਰੇ ਸਾਢੇ 7 ਵਜੇ ਸਕੂਲ ਜਾਣ ਲਈ ਪਿੰਡੋਂ ਨਿਕਲੇ ਸਨ। ਲੜਕੀ ਨੇ ਪਹਿਲਾਂ ਆਪਣੇ ਭਰਾ ਨੂੰ ਉਸ ਦੇ ਸਕੂਲ ’ਚ ਛੱਡਿਆ ਅਤੇ ਫਿਰ ਆਪਣੇ ਸਕੂਲ ਲਈ ਚੱਲ ਪਈ।
ਇਹ ਵੀ ਪੜ੍ਹੋ- ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਉਹ ਆਪਣੇ ਭਰਾ ਨੂੰ ਛੱਡਣ ਤੋਂ ਬਾਅਦ ਸਕੂਲ ਜਾ ਰਹੀ ਸੀ ਤਾਂ ਇਸ ਦੌਰਾਨ ਸੜਕ ’ਤੇ ਖੜ੍ਹੀ ਇਕ ਕਾਰ ’ਚ ਬੈਠੇ ਨੌਜਵਾਨ ਨੇ ਦਰਵਾਜਾ ਖੋਲ੍ਹ ਕੇ ਉਸ ਨੂੰ ਜਬਰਨ ਕਾਰ ਅੰਦਰ ਖਿੱਚ ਲਿਆ। ਇਕ ਨੌਜਵਾਨ ਕਾਰ ਚਲਾ ਰਿਹਾ ਸੀ ਅਤੇ ਦੂਜੇ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਵਾਰ ਜਬਰ-ਜ਼ਨਾਹ ਕੀਤਾ। ਮੁਲਜ਼ਮ ਉਸ ਨੂੰ ਕਾਰ ’ਚ ਘੁਮਾਉਂਦੇ ਰਹੇ ਅਤੇ ਸਕੂਲ ਬੰਦ ਹੋਣ ਦੇ ਸਮੇਂ ਪਿੰਡ ਦੇ ਕੋਲ ਕਾਰ ’ਚੋਂ ਸੁੱਟ ਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਉਹ ਘਰ ਪਹੁੰਚੀ ਅਤੇ ਪਰਿਵਾਰ ਨੂੰ ਪੂਰੀ ਘਟਨਾ ਦੱਸੀ। ਪਰਿਵਾਰ ਨੇ ਨਾਲ ਜਾ ਕੇ ਐਤਵਾਰ ਦੇਰ ਸ਼ਾਮ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ।
ਤੀਗਾਂਵ ਥਾਣੇ ’ਚ ਪੋਕਸੋ ਐਕਟ ਅਤੇ ਬੀ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਜਬਰ-ਜ਼ਨਾਹ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਵੀ ਇਸ ਜਾਂਚ ’ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ- ਘਰੋਂ ਵਾਲ ਕਟਵਾਉਣ ਗਏ ਮੁੰਡਿਆਂ ਦੇ ਘਰ ਵਿਛ ਗਏ ਸੱਥਰ, ਨਹੀਂ ਸੋਚਿਆ ਸੀ ਇੰਝ ਹੋਵੇਗੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e