ਸਰਕਾਰੀ ਸਕੂਲ ਪੁੱਜੇ CM ਵਿਜੇ ਨੇ ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਖਾਣਾ
Tuesday, Sep 22, 2026 - 12:10 PM (IST)
ਚੇਨਈ (ਏਜੰਸੀ)- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਮੰਗਲਵਾਰ ਨੂੰ ਇੱਥੇ ਸਕੂਲੀ ਵਿਦਿਆਰਥੀਆਂ ਲਈ ਨਾਸ਼ਤਾ ਯੋਜਨਾ (ਬ੍ਰੇਕਫਾਸਟ ਸਕੀਮ) ਦਾ ਵਿਸਥਾਰ ਕੀਤਾ। ਵਿਜੇ ਨੇ ਤਿਰੂਵਨਮਿਯੂਰ ਦੇ ਗਾਂਧੀ ਗ੍ਰਾਮਮ ਸਥਿਤ ਸਰਕਾਰੀ ਸੈਕੰਡਰੀ ਸਕੂਲ 'ਚ ਯੋਜਨਾ ਦੇ ਵਿਸਥਾਰ ਦੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਨੂੰ ਭੋਜਨ ਪਰੋਸਿਆ ਤੇ ਉਨ੍ਹਾਂ ਨਾਲ ਬੈਠ ਕੇ ਖਾਣਾ ਵੀ ਖਾਧਾ। ਫਿਰ ਉਨ੍ਹਾਂ ਨੇ ਕਲਾਸਰੂਮਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਰਕਾਰੀ ਅਤੇ ਸਰਕਾਰ ਤੋਂ ਮਦਦ ਪ੍ਰਾਪਤ 15,454 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਲਗਭਗ 15.30 ਲੱਖ ਵਾਧੂ ਵਿਦਿਆਰਥੀ ਇਸ ਯੋਜਨਾ ਦਾ ਲਾਭ ਮਿਲੇਗਾ। ਸਾਬਕਾ ਮੁੱਖ ਮੰਤਰੀ ਕੇ. ਕਾਮਰਾਜ ਦੇ ਸਨਮਾਨ 'ਚ ਨਾਮਿਤ ਪੇਰੂੰਥਲਾਈਵਰ ਕਾਮਰਾਜ ਨਾਸ਼ਤਾ ਯੋਜਨਾ ਦਾ ਵਿਸਥਾਰ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਸ਼ੁਰੂ ਕੀਤਾ ਗਿਆ ਹੈ।

ਇਹ ਵਿਦਿਆਰਥੀਆਂ ਦੇ ਪੋਸ਼ਣ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਭੋਜਨ ਨਾਲ ਕਰਨ। ਮੌਜੂਦਾ ਵਿੱਤੀ ਸਾਲ 'ਚ ਯੋਜਨਾ ਦੇ ਵਿਸਥਾਰ ਲਈ ਵਾਧੂ 217.63 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਦੇ ਨਾਲ, ਪ੍ਰੋਗਰਾਮ ਦਾ ਕੁੱਲ ਬਜਟ ਵਧ ਕੇ 724 ਕਰੋੜ ਰੁਪਏ ਹੋ ਗਿਆ ਹੈ। ਇਸ ਯੋਜਨਾ ਦਾ ਵਿਸਥਾਰ ਅਸਲ 'ਚ 17 ਸਤੰਬਰ ਨੂੰ ਹੋਣਾ ਸੀ, ਪਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਿਜੇ ਦੇ ਲੰਡਨ ਦੇ ਅਧਿਕਾਰਤ ਦੌਰੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਮਦੁਰਾਂਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਹਲਕਿਆਂ 'ਚ 6 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਨੂੰ ਚੇਂਗਲਪੱਟੂ ਅਤੇ ਤਿਰੂਪੁਰ ਜ਼ਿਲ੍ਹਿਆਂ 'ਚ ਲਾਗੂ ਨਹੀਂ ਕੀਤਾ ਜਾਵੇਗਾ। ਇਸ ਯੋਜਨਾ 'ਚ ਉਪਮਾ, ਖਿਚੜੀ ਅਤੇ ਪੋਂਗਲ ਵਰਗੇ ਪੌਸ਼ਟਿਕ ਰਵਾਇਤੀ ਪਕਵਾਨ ਪਰੋਸੇ ਜਾਣਗੇ। ਇਸ 'ਚ ਹਫ਼ਤੇ 'ਚ 2 ਵਾਰ ਮੋਟੇ ਅਨਾਜ ਤੋਂ ਬਣੇ ਪਕਵਾਨ ਵੀ ਸ਼ਾਮਲ ਹੋਣਗੇ। ਇਕ ਅਧਿਕਾਰਤ ਰਿਲੀਜ਼ ਦੇ ਅਨੁਸਾਰ, ਗ੍ਰੇਟਰ ਚੇਨਈ ਕਾਰਪੋਰੇਸ਼ਨ 447 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਆਪਣੀਆਂ ਏਕੀਕ੍ਰਿਤ ਰਸੋਈਆਂ ਰਾਹੀਂ ਇਸ ਯੋਜਨਾ ਨੂੰ ਲਾਗੂ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
