ਬੰਧਕ ਬਣਾ ਕੇ ਲੜਕੀ ਨਾਲ 3 ਦਿਨ ਤੱਕ ਰੇਪ

Friday, Jan 05, 2018 - 03:42 PM (IST)

ਬੰਧਕ ਬਣਾ ਕੇ ਲੜਕੀ ਨਾਲ 3 ਦਿਨ ਤੱਕ ਰੇਪ

ਸ਼ਾਹਜਹਾਂਪੁਰ— ਇੱਥੇ ਤਿੰਨ ਲੋਕਾਂ ਦੇ ਖਿਲਾਫ ਇਕ ਲੜਕੀ ਨੂੰ ਬੰਧਕ ਬਣਾ ਕੇ ਕਥਿਤ ਤੌਰ 'ਤੇ ਤਿੰਨ ਦਿਨਾਂ ਤੱਕ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਵਾਯਾਂ ਖੇਤਰ ਦੇ ਇਕ ਪਿੰਡ 'ਚ ਪਿਛਲੇ ਦਿਨੀਂ 31 ਦਸੰਬਰ ਦੀ ਰਾਤ ਨੂੰ ਰਾਜੀਵ ਗੁੱਡੂ ਅਤੇ ਰਾਹੁਲ ਇਕ ਘਰ 'ਚ ਗਏ ਅਤੇ ਘਰ 'ਚ ਮੌਜੂਦ 19 ਸਾਲਾ ਲੜਕੀ ਨੂੰ ਜ਼ਬਰਨ ਮੋਟਰਸਾਈਕਲ 'ਤੇ ਬਿਠਾ ਕੇ ਲਖੀਮਪੁਰ ਖੀਰੀ ਜ਼ਿਲੇ 'ਚ ਇਕ ਖੇਤ 'ਚ ਬਣੇ ਘਰ 'ਚ ਲੈ ਗਏ।
ਉਨ੍ਹਾਂ ਨੇ ਦੱਸਿਆ ਕਿ ਲੜਕੀ ਦਾ ਦੋਸ਼ ਹੈ ਕਿ ਤਿੰਨਾਂ ਨੌਜਵਾਨਾਂ ਨੇ ਉਸ ਨੂੰ ਤਿੰਨ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ। ਲੜਕੀ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਆਪਣੇ ਘਰ ਆਈ ਅਤੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਵੀਰਵਾਰ ਨੂੰ ਤਿੰਨਾਂ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News