3 ਸਾਲਾ ਬੱਚੀ ਨਾਲ ਰੇਪ, ਮਹਿਬੂਬਾ ਬੋਲੀ- ਦੋਸ਼ੀ ਨੂੰ ਪੱਥਰ ਮਾਰ ਕੇ ਮੌਤ ਦੀ ਸਜ਼ਾ ਦਿਓ

05/13/2019 11:24:10 AM

ਜੰਮੂ-ਕਸ਼ਮੀਰ— ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਸੁੰਬਲ 'ਚ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਵਿਰੋਧ 'ਚ ਐਤਵਾਰ ਨੂੰ ਘਾਟੀ 'ਚ ਲੋਕਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਈ ਥਾਂਵਾਂ 'ਤੇ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਬੇਮਿਨਾ 'ਚ ਸੁਰੱਖਿਆ ਫੋਰਸਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਭਾਰੀ ਪਥਰਾਅ ਕੀਤਾ। ਇਨ੍ਹਾਂ ਨੂੰ ਦੌੜਾਉਣ ਲਈ ਹੰਝੂ ਗੈਸ ਦੇ ਗੋਲੇ ਦਾਗ਼ੇ ਗਏ। ਇਸ ਨਾਲ ਕਾਫ਼ੀ ਦੇਰ ਤੱਕ ਇਲਾਕੇ 'ਚ ਤਣਾਅ ਰਿਹਾ। ਪ੍ਰਦਰਸ਼ਨ ਦੀ ਸੂਚਨਾ 'ਤੇ ਹਾਈ ਕਮਿਸ਼ਨਰ ਬਾਂਦੀਪੋਰਾ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਨੂੰ ਸਮਝਾਇਆ। ਭਰੋਸਾ ਦਿੱਤਾ ਕਿ 14 ਦਿਨਾਂ ਦੇ ਅੰਦਰ ਫਾਸਟ ਟਰੈਕ ਟ੍ਰਾਇਲ ਪੂਰਾ ਹੋ ਜਾਵੇਗਾ। ਦੋਸ਼ੀ ਨੂੰ ਸਖਤ ਸਜ਼ਾ ਜ਼ਰੂਰ ਮਿਲੇਗੀ। ਇਸ ਤੋਂ ਬਾਅਦ ਨਾਗਰਿਕ ਸ਼ਾਂਤ ਹੋਏ। ਇਸ ਨਾਲ ਹੀ ਸ਼੍ਰੀਨਗਰ ਦੇ ਬੇਮਿਨਾ ਇਲਾਕੇ 'ਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ।PunjabKesariਇਸ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਸ ਸ਼ਖਸ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਣਾ ਚਾਹੀਦਾ ਹੈ। ਮਹਿਬੂਬਾ ਨੇ ਟਵੀਟ 'ਚ ਲਿਖਿਆ,''ਮੈਂ ਸੁੰਬਲ 'ਚ 3 ਸਾਲਾ ਬੱਚੀ ਨਾਲ ਰੇਪ ਦੀ ਘਟਨਾ ਸੁਣ ਕੇ ਹੈਰਾਨ ਹਾਂ। ਕਿਸ ਤਰ੍ਹਾਂ ਦੀ ਬੀਮਾਰ ਮਾਨਸਿਕਤਾ ਦੇ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸਮਾਜ ਹਮੇਸ਼ਾ ਅਜਿਹੀਆਂ ਘਟਨਾਵਾਂ ਲਈ ਕਈ ਵਾਰ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਪਰ ਕੀ ਇਹ ਸੱਚੀ ਉਸ ਮਾਸੂਮ ਦੀ ਗਲਤੀ ਸੀ। ਅੱਜ ਅਜਿਹੇ ਸਮੇਂ 'ਚ ਸ਼ਰੀਆ ਕਾਨੂੰਨ ਅਨੁਸਾਰ, ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਪੱਥਰ ਮਾਰ ਕੇ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।''


DIsha

Content Editor

Related News