ਸਿਰਫ਼ਿਰੇ ਨੌਜਵਾਨ ਨੇ ਘਰ ''ਚ ਦਾਖਲ ਕੇ 16 ਸਾਲਾ ਕੁੜੀ ਦਾ ਚਾਕੂ ਮਾਰ ਕੇ ਕੀਤਾ ਕਤਲ

12/03/2019 1:57:53 PM

ਜਬਲਪੁਰ— ਜਬਲਪੁਰ ਸ਼ਹਿਰ ਕੋਲ ਕੁਦਵਾਰੀ ਪਿੰਡ 'ਚ 24 ਸਾਲਾ ਨੌਜਵਾਨ ਨੇ ਇਕ ਪਾਸੜ ਪਿਆਰ 'ਚ 16 ਸਾਲਾ ਕੁੜੀ ਦੀ ਕਥਿਤ ਤੌਰ 'ਤੇ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੋਹਲਪੁਰ ਪੁਲਸ ਥਾਮੇ ਦੇ ਇੰਚਾਰਜ ਨਿਰੀਖਕ ਪ੍ਰਵੀਨ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਿਵ ਕੁਮਾਰ ਚੌਧਰੀ ਨੇ ਸੋਮਵਾਰ ਸਵੇਰੇ ਘਰ 'ਚ ਸੌਂ ਰਹੀ 16 ਸਾਲਾ ਕੁੜੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਨੂੰ ਮੌਕੇ 'ਤੇ ਹੀ ਪਿੰਡ ਵਾਲਿਆਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਕੁੜੀ ਨੂੰ ਪਰੇਸ਼ਾਨ ਕਰਨ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਨੂੰ ਤਿੰਨ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ ਪਰ ਦੋਸ਼ੀ ਫਿਲਹਾਲ ਜ਼ਮਾਨਤ 'ਤੇ ਜੇਲ ਤੋਂ ਬਾਹਰ ਸੀ।

ਕੁੜੀ ਨੇ ਦੋਸਤੀ ਦੇ ਪ੍ਰਸਤਾਵ ਨੂੰ ਕੀਤਾ ਸੀ ਅਸਵੀਕਾਰ
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਕੁੜੀ ਨਾਲ ਇਕ ਪਾਸੜ ਪਿਆਰ ਕਰਦਾ ਸੀ ਅਤੇ ਕੁੜੀ ਨੇ ਉਸ ਦੇ ਦੋਸਤੀ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਸੀ। ਘਟਨਾ ਦੇ ਸਮੇਂ ਕੁੜੀ ਦੇ ਮਾਤਾ-ਪਿਤਾ ਕੰਮ ਕਰਨ ਬਾਹਰ ਗਏ ਹੋਏ ਸਨ, ਜਦਕਿ ਛੋਟਾ ਭਰਾ ਘਰ ਦੇ ਬਾਹਰ ਖੇਡ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਕੁੜੀ ਦੇ ਭਰਾ ਨੇ ਸ਼ਿਵ ਕੁਮਾਰ ਨੂੰ ਘਰ 'ਚ ਦਾਖਲ ਹੋ ਕੇ ਦਰਵਾਜ਼ਾ ਅੰਦਰੋਂ ਬੰਦ ਕਰਦੇ ਹੋਏ ਦੇਖ ਲਿਆ ਸੀ। ਉਸ ਨੇ ਤੁਰੰਤ ਆਪਣੇ ਚਾਚਾ ਨੂੰ ਇਸ ਬਾਰੇ ਖਬਰ ਦਿੱਤੀ।

ਦੋਸ਼ੀ ਮਾਰ ਕੇ ਕੁੜੀ ਨੂੰ ਚਾਕੂ
ਪਿੰਡ ਵਾਲਿਆਂ ਨੇ ਘਰ ਦੇ ਬਾਹਰ ਜਮ੍ਹਾ ਹੋ ਕੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪਿੰਡ ਵਾਲੇ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਦੇਖਿਆ ਕਿ ਦੋਸ਼ੀ ਬਿਸਤਰ 'ਤੇ ਲੇਟੀ ਕੁੜੀ 'ਤੇ ਚਾਕੂ ਨਾਲ ਵਾਰ ਕਰ ਰਿਹਾ ਸੀ। ਪਿੰਡ ਵਾਲਿਆਂ ਨੇ ਦੋਸ਼ੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੀੜਤ ਕੁੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੇ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਚਾਕੂ ਆਨਲਾਈਨ ਖਰੀਦਿਆ ਸੀ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ।


DIsha

Content Editor

Related News