ਆਟੋ ’ਚ AirPod ਭੁੱਲ ਗਈ ਕੁੜੀ, ਡਰਾਈਵਰ ਵੱਲੋਂ ਵਾਪਸੀ ਲਈ ਅਪਣਾਇਆ ਤਰੀਕਾ ਜਾਣ ਕਰੋਗੇ ਤਾਰੀਫ਼
Thursday, Nov 17, 2022 - 04:55 PM (IST)
ਬੇਂਗਲੁਰੂ– ਇਹ ਤਾਂ ਸਭ ਜਾਣਦੇ ਹੀ ਹਨ ਕਿ ਬੇਂਗਲੁਰੂ ਨੂੰ ਦੇਸ਼ ਦਾ ਟੈੱਕ ਹੱਬ ਮੰਨਿਆ ਜਾਂਦਾ ਹੈ। ਅਜਿਹੀਆਂ ਕਈ ਘਟਨਾਵਾਂ ਵੀ ਹੋਈਆਂ ਹਨ ਜਿੱਥੇ ਲੋਕਾਂ ਨੇ ਲੋਕਾਂ ਨਾਲ ਜੁੜਨ ਅਤੇ ਗੁਆਚੀ ਹੋਈ ਚੀਜ਼ ਵਾਪਸ ਕਰਨ ਲਈ ਤਕਨੀਕ ਦਾ ਸਹਾਰਾ ਲਿਆ। ਟੈੱਕ ਸਿਟੀ ਤੋਂ ਅਜਿਹੀ ਹੀ ਇਕ ਘਟਨਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਤੁਹਾਨੂੰ ਜ਼ਰੂਰ ਪ੍ਰਭਾਵਿਤ ਕਰੇਗੀ।
ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ
ਇਕ ਟਵਿਟਰ ਯੂਜ਼ਰ ਸ਼ਿਦਿਕਾ ਦੁਆਰਾ ਪੋਸਟ ਕੀਤੀ ਗਈ ਕਹਾਣੀ ’ਚ ਬੇਂਗਲੁਰੂ ਦੇ ਇਕ ਤਕਨੀਕ-ਪ੍ਰੇਮੀ ਆਟੋ ਡਰਾਈਵਰ ਨੂੰ ਦੱਸਿਆ ਗਿਆ ਹੈ। ਪੋਸਟ ਮੁਤਾਬਕ, ਸ਼ਿਦਿਕਾ ਕੰਮ ’ਤੇ ਜਾਂਦੇ ਸਮੇਂ ਆਪਣੇ ਏਅਰਪੌਡਸ ਆਟੋ ’ਚ ਹੀ ਭੁੱਲ ਗਈ ਸੀ। ਹਾਲਾਂਕਿ ਅੱਧੇ ਘੰਟੇ ਦੇ ਅੰਦਰ ਆਪਣੇ ਮਹਿੰਗੇ ਗੈਜੇਟ ਨੂੰ ਵਾਪਸ ਪਾ ਕੇ ਉਹ ਹੈਰਾਨ ਰਹਿ ਗਈ।
ਪਤਾ ਲੱਗਾ ਕਿ ਆਟੋ ਚਾਲਕ ਨੇ ਆਪਣੇ ਵਾਹਨ ’ਚ ਏਅਰਪੌਡਸ ਵੇਖ ਕੇ ਉਸਦੇ ਮਾਲਿਕ ਦਾ ਨਾਂ ਲੱਭਣ ਲਈ ਉਸਨੂੰ ਆਪਣੇ ਫੋਨ ਨਾਲ ਕੁਨੈਕਟ ਕੀਤਾ ਅਤੇ ਸਹੀ ਮਾਲਿਕ ਤਕ ਪਹੁੰਚਣ ਲਈ ਆਪਣੇ ਫੋਨ-ਪੇਅ ਦਾ ਇਸਤੇਮਾਲ ਕੀਤਾ ।
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਸ਼ਿਦਿਕਾ ਨੇ ਆਪਣੇ ਪੋਸਟ ’ਚ ਲਿਖਿਆ ਕਿ ਇਕ ਆਟੋ ’ਚ ਯਾਤਰਾ ਕਰਦੇ ਸਮੇਂ ਮੇਰੇ ਏਅਰਪੌਡਸ ਗੁਆਚ ਗਏ। ਅੱਧੇ ਘੰਟੇ ਬਾਅਦ ਇਹ ਆਟੋ ਚਾਲਕ ਜਿਸਨੇ ਮੈਨੂੰ ਵੀਵਰਕ ’ਤੇ ਛੱਡਿਆ ਸੀ, ਗੇਟ ’ਤੇ ਆਇਆ ਅਤੇ ਸਕਿਓਰਿਟੀ ਗਾਰਡ ਨੂੰ ਏਅਰਪੌਡਸ ਵਾਪਸ ਦੇ ਦਿੱਤੇ। ਜ਼ਾਹਿਰ ਤੌਰ ’ਤੇ ਉਸਨੇ ਮਾਲਿਕ ਦਾ ਨਾਂ ਲੱਭਣ ਲਈ ਏਅਰਪੌਡਸ ਨੂੰ ਕੁਨੈਕਟ ਕੀਤਾ ਅਤੇ ਮੇਰੇ ਤਕ ਪਹੁੰਚਣ ਲਈ ਆਪਣੇ ਫੋਨ-ਪੇਅ ਲੈਣ-ਦੇਣ ਦੀ ਵਰਤੋਂ ਕੀਤੀ।’
ਇਹ ਵੀ ਪੜ੍ਹੋ– ਅਜਬ-ਗਜ਼ਬ : ਇਥੇ ਲਾੜਾ ਨਹੀਂ ਸਗੋਂ ਲਾੜੀ ਲੈ ਕੇ ਜਾਂਦੀ ਹੈ ਬਰਾਤ
ਇਸ ਪੋਸਟ ਨੂੰ ਪੜ੍ਹਨ ਤੋਂ ਬਾਅਦ ਲੋਕ ਡਰਾਈਵਰ ਦੇ ਤਕਨੀਕੀ ਗਿਆਨ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। ਪੋਸਟ ’ਤੇ 9 ਹਜ਼ਾਰ ਤੋਂ ਜ਼ਿਆਦਾ ਲਾਈਕਸ ਦੇ ਨਾਲ ਲੋਕ ਕੁਮੈਂਟ ਕਰ ਰਹੇ ਹਨ ਕਿਵੇਂ ਇਹ ਘਟਨਾ ਮਨੁੱਖਤਾ ਦੀ ਝਲਕ ਵਿਖਾਉਂਦੀ ਹੈ। ਇਕ ਯੂਜ਼ਰ ਨੇ ਪੋਸਟ ਨੂੰ ਵੇਖਣ ਤੋਂ ਬਾਅਦ ਲਿਖਿਆ, ‘ਇਹ ਬਹੁਤ ਸਮਾਰਟ ਹੈ!’। ਇਕ ਹੋਰ ਯੂਜ਼ਰ ਨੇ ਲਿਖਿਆ, ‘ਆਟੋ ਡਰਾਈਵਰ ਟੈੱਕ ਫ੍ਰੈਂਡਲੀ ਲਗਦਾ ਹੈ, ਜਾਂ ਫਿਰ ਕੋਈ ਇੰਜੀਨੀਅਰ?’। ਇਕ ਹੋਰ ਯੂਜ਼ਰ ਨੇ ਕੁੜੀ ਦੀ ਪੋਸਟ ਦੇ ਜਵਾਬ ’ਚ ਟਵੀਟ ਕੀਤਾ, ‘ਕਦੇ-ਕਦੇ ਮੈਨੂੰ ਲਗਦਾ ਹੈ ਕਿ ਬੇਂਗਲੁਰੂ ਆਟੋ ਡਰਾਈਵਰ ਸਾਡੇ ਸਾਰਿਆਂ ਤੋਂ ਜ਼ਿਆਦਾ ਤਕਨੀਕ ਦੇ ਜਾਣਕਾਰ ਹਨ।’ ਇਸ ਪੋਸਟ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹਰ ਪਾਸੇ ਆਟੋ ਡਰਾਈਵਰ ਦੀ ਤਾਰੀਫ਼ ਹੋ ਰਹੀ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ