ਨਸ਼ੀਲੇ ਪਦਾਰਥ ਵਾਲੀ ਮਠਿਆਈ ਖੁਆ ਕੇ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

Wednesday, Nov 20, 2024 - 03:09 PM (IST)

ਨਸ਼ੀਲੇ ਪਦਾਰਥ ਵਾਲੀ ਮਠਿਆਈ ਖੁਆ ਕੇ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

ਸਹਾਰਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਦੇਵਬੰਦ ਥਾਣਾ ਖੇਤਰ ਵਿਚ ਇਕ ਕੁੜੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿਚ 9 ਨਾਮੀ ਅਤੇ 6 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੁਪਰਡੈਂਟ (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਦੇਵਬੰਦ ਦੇ ਇਕ ਇਲਾਕੇ ਦੀ ਰਹਿਣ ਵਾਲੀ ਪੀੜਤਾ (22 ਸਾਲ) ਨੇ ਸ਼ਿਕਾਇਤ ਦਿੱਤੀ ਅਤੇ ਕਿਹਾ ਕਿ ਉਸ ਦੀ ਵੱਡੀ ਭੈਣ ਦੀ ਪਠਾਨਪੁਰਾ ਇਲਾਕੇ ਦੀ ਸਾਦੀਆ ਅਤੇ ਸਾਮੀਆ ਨਾਲ ਦੋਸਤੀ ਸੀ। ਉਸ ਨੇ ਇਹ ਵੀ ਦੱਸਿਆ ਕਿ ਦੋਵੇਂ ਭੈਣਾਂ ਉਸ ਦੀ ਵੱਡੀ ਭੈਣ ਨੂੰ ਕਿਸੇ ਕੰਮ ਲਈ ਆਪਣੇ ਨਾਲ ਲੈ ਗਈਆਂ ਸਨ। ਪੀੜਤਾ ਨੇ ਦੋਸ਼ ਲਗਾਇਆ ਕਿ ਉਹ ਘਰ 'ਚ ਇਕੱਲੀ ਸੀ ਉਦੋਂ ਸਾਦੀਆ ਅਤੇ ਸਾਮੀਆ ਦਾ ਭਰਾ ਫੈਜ਼ਾਨ ਉਸ ਦੇ ਘਰ ਪਹੁੰਚਿਆ ਅਤੇ ਉਸ ਨੂੰ ਮਠਿਆਈ ਅਤੇ ਕੋਲਡ ਡਰਿੰਕ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਘਰ ਮੌਜੂਦ ਉਸ ਦੀ ਵੱਡੀ ਭੈਣ ਨੇ ਭਿਜਵਾਏ ਹਨ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਪੀੜਤਾ ਦਾ ਦੋਸ਼ ਹੈ ਕਿ ਫੈਜ਼ਾਨ ਦੇ ਵਾਰ-ਵਾਰ ਕਹਿਣ 'ਤੇ ਉਸ ਨੇ ਕੋਲਡ ਡਰਿੰਕ ਪੀਣ ਤੋਂ ਬਾਅਦ ਮਠਿਆਈ ਵੀ ਖਾ ਲਈ, ਜਿਸ ਨਾਲ ਕੁਝ ਦੇਰ 'ਚ ਹੀ ਉਹ ਬੇਹੋਸ਼ ਹੋ ਗਈ। ਪੀੜਤ ਦਾ ਦੋਸ਼ ਹੈ ਕਿ ਇਸ ਦੌਰਾਨ ਫੈਜ਼ਾਨ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਫੈਜ਼ਾਨ ਦੇ ਘਰ ਵਾਲੇ ਵੀ ਉਸ ਦੀ ਮਦਦ ਕਰ ਰਹੇ ਹਨ ਅਤੇ ਪੁਲਸ ਨੂੰ ਸ਼ਿਕਾਇਤ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦਾ ਅਤੇ ਉਸ ਦੇ ਭਰਾ ਦਾ ਰਿਸ਼ਤਾ ਹੋ ਗਿਆ ਸੀ ਪਰ ਦੋਸ਼ੀਆਂ ਨੇ ਦੋਹਾਂ ਦੇ ਹੋਣ ਵਾਲੇ ਸਹੁਰੇ ਪਰਿਵਾਰਾਂ ਨੂੰ ਇਹ ਅਸ਼ਲੀਲ ਵੀਡੀਓ ਭੇਜ ਦਿੱਤੀ। ਇਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਟੁੱਟ ਗਿਆ। ਜੈਨ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਨੌਮਾਨ, ਫੈਜ਼ਾਨ, ਸੁਲੇਮਾਨ, ਖੁਸ਼ਨਿਦਾ, ਸਾਮੀਆ, ਫਰਹਾਨ, ਸਾਦੀਆ ਸਮੇਤ 9 ਲੋਕਾਂ ਖ਼ਿਲਾਫ਼ ਨਾਮਜ਼ਦ ਅਤੇ 6 ਅਣਪਛਾਤੇ ਲੋਕਾਂ ਖ਼ਿਲਾਫ਼ ਅਪਰਾਧਕ ਸਾਜਿਸ਼ ਅਤੇ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News