ਨਸ਼ੀਲੇ ਪਦਾਰਥ ਸਮੇਤ ਨੌਜਵਾਨ ਗ੍ਰਿਫ਼ਤਾਰ
Saturday, Apr 25, 2026 - 05:02 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਇੰਸਪੈਕਟਰ ਰੋਹਿਤ ਸ਼ਰਮਾ ਮੁੱਖ ਅਫ਼ਸਰ ਥਾਣਾ ਨੂਰਪੁਰਬੇਦੀ ਦੀ ਹਦਾਇਤ ’ਤੇ ਪੁਲਸ ਨੇ ਦੇਰ ਰਾਤ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਹੌਲਦਾਰ ਅਮਰਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਲਈ ਗਸ਼ਤ ਦੌਰਾਨ ਨੂਰਪੁਰਬੇਦੀ ਤੋਂ ਝੱਜ ਚੌਕ ਵਾਲੀ ਸਾਈਡ ਨੂੰ ਜਾ ਰਹੇ ਸੀ।
ਇਹ ਵੀ ਪੜ੍ਹੋ: ਹੋਰਮੁਜ਼ ਸੰਕਟ ਕਾਰਨ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ! ਸਪਲਾਈ ਠੱਪ, ਸਿਖਰਾਂ ’ਤੇ ਕਾਲਾਬਾਜ਼ਾਰੀ
ਜਦੋਂ ਪੁਲਸ ਬਾਹੱਦ ਪਿੰਡ ਸਿੰਘਪੁਰ ਬੱਸ ਸਟੈਂਡ ਪੁੱਜੇ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ, ਜਿਸ ਨੇ ਪੁਲਸ ਦੀ ਗੱਡੀ ਨੂੰ ਵੇਖ ਕੇ ਇਕਦਮ ਘਬਰਾ ਕੇ ਪੈਂਟ ਦੀ ਜੇਬ ਵਿਚੋਂ ਮੋਮੀ ਰੰਗ ਦਾ ਪਲਾਸਟਿਕ ਦਾ ਲਿਫ਼ਾਫ਼ਾ ਸੜਕ ’ਤੇ ਸੁੱਟ ਦਿੱਤਾ ਅਤੇ ਤੇਜ਼-ਤੇਜ਼ ਚੱਲਣ ਲੱਗਾ। ਜਦੋਂ ਉਨ੍ਹਾਂ ਗੱਡੀ ਰੁਕਵਾ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਰਜਤ ਵਾਸੀ ਵਾਲਮੀਕਿ ਮੁਹੱਲਾ ਨੂਰਪੁਰਬੇਦੀ ਦੱਸਿਆ। ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਵਿਚੋਂ 4.85 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਚਾਚੇ ਨੇ ਹੀ ਰੋਲ਼ 'ਤੀ ਭਤੀਜੀ ਦੀ ਪੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
