ਦਰਦਨਾਕ ਹਾਦਸਾ! ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪਾਣੀ ਨਾਲ ਭਰੇ ਟੱਪ ''ਚ ਡਿੱਗਣ ਨਾਲ ਮਾਸੂਮ ਦੀ ਮੌਤ

Monday, Mar 13, 2023 - 03:56 PM (IST)

ਦਰਦਨਾਕ ਹਾਦਸਾ! ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪਾਣੀ ਨਾਲ ਭਰੇ ਟੱਪ ''ਚ ਡਿੱਗਣ ਨਾਲ ਮਾਸੂਮ ਦੀ ਮੌਤ

ਨੋਇਡਾ (ਭਾਸ਼ਾ)- ਨੋਇਡਾ ਦੇ ਬਾਦਲਪੁਰ ਥਾਣਾ ਖੇਤਰ 'ਚ ਇਕ ਵਿਅਕਤੀ ਦੀ 2 ਸਾਲਾ ਧੀ ਦੀ ਉਸ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪਾਣੀ ਨਾਲ ਭਰੇ ਟੱਪ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਾਦਲਪੁਰ ਦੇ ਥਾਣਾ ਇੰਚਾਰਜ ਰਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਦੁਜਾਨਾ ਪਿੰਡ ਵਾਸੀ ਚੰਦਰਪਾਲ ਦੀ ਧੀ ਸਾਕਸ਼ੀ ਦਾ ਐਤਵਾਰ ਨੂੰ ਜਨਮ ਦਿਨ ਸੀ। ਉਨ੍ਹਾਂ ਦੇ ਚਾਰ ਅਤੇ 6 ਸਾਲ ਦੇ 2 ਬੇਟੇ ਵੀ ਹਨ।

ਮਾਂ ਨਾਲ ਤਿੰਨੋਂ ਬੱਚੇ ਘਰ ਸਨ ਅਤੇ ਪਿਤਾ ਕੇਕ ਦਾ ਆਰਡਰ ਦੇਣ ਲਈ ਬਾਹਰ ਗਏ ਸਨ। ਉਨ੍ਹਾਂ ਦੱਸਿਆ ਕਿ ਔਰਤ ਨੇ ਕਿਸੇ ਹੋਰ ਕੰਮ 'ਚ ਜੁਟੇ ਹੋਣ ਕਾਰਨ ਆਪਣੇ ਛੋਟੇ ਬੇਟੇ ਨੂੰ ਬੱਚੀ ਦਾ ਧਿਆਨ ਰੱਖਣ ਲਈ ਕਿਹਾ ਸੀ। ਇਸ ਵਿਚ ਬੱਚੀ ਘਰ 'ਚ ਰੱਖੇ ਪਾਣੀ ਨਾਲ ਭਰੇ ਟੱਪ 'ਚ ਡਿੱਗ ਗਈ। ਬੱਚੀ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਐਤਵਾਰ ਰਾਤ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


author

DIsha

Content Editor

Related News