ਕੁੜੀ ਨੇ ਅਗਵਾ ਹੋਣ ਦੀ ਰਚੀ ਝੂਠੀ ਕਹਾਣੀ, ਪ੍ਰੇਮੀ ਨਾਲ ਹੋਈ ਫਰਾਰ

Monday, Jun 19, 2023 - 01:11 PM (IST)

ਕੁੜੀ ਨੇ ਅਗਵਾ ਹੋਣ ਦੀ ਰਚੀ ਝੂਠੀ ਕਹਾਣੀ, ਪ੍ਰੇਮੀ ਨਾਲ ਹੋਈ ਫਰਾਰ

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਦੀ 17 ਸਾਲਾ ਇਕ ਕੁੜੀ ਨੇ ਆਪਣੇ ਹੀ ਅਗਵਾ ਹੋਣ ਦੀ ਕਹਾਣੀ ਰਚੀ ਅਤੇ ਆਪਣੇ ਪ੍ਰੇਮੀ ਨਾਲ ਕੋਲਕਾਤਾ ਦੌੜ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਰਾਰ ਥਾਣੇ ਦੇ ਸੀਨੀਅਰ ਇੰਸਪੈਕਟਰ ਕਲਿਆਣ ਕਾਰਪੇ ਨੇ ਦੱਸਿਆ ਕਿ ਕੁੜੀ ਇਕ ਕੰਪਨੀ ਦੇ ਸਾਫ਼-ਸਫ਼ਾਈ ਵਿਭਾਗ 'ਚ ਕੰਮ ਕਰਦੀ ਸੀ ਅਤੇ ਸ਼ੁੱਕਰਵਾਰ ਨੂੰ ਕੰਮ 'ਤੇ ਜਾਣ ਤੋਂ ਬਾਅਦ ਸ਼ਾਮ ਨੂੰ ਘਰ ਨਹੀਂ ਪਰਤੀ।

ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਵਿਚ ਉਸ ਨੇ ਆਪਣੇ ਭਰਾ ਨੂੰ ਭੇਜੇ ਵਟਸਐੱਪ ਮੈਸੇਜ 'ਚ ਦਾਅਵਾ ਕੀਤਾ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲਿਆਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਭਾਰਤੀ ਦੰਡਾਵਲੀ 363 (ਅਗਵਾ) ਦੇ ਅਧੀਨ ਸ਼ਿਕਾਇਤ ਦਰਜ ਕੀਤੀ। ਅਧਿਕਾਰੀ ਨੇ ਕਿਹਾ ਕਿ ਪੁਲਸ ਦੇ ਇਕ ਦਲ ਨੇ ਇਸ ਮਾਮਲੇ ਦੀਆਂ ਕਈ ਕੜੀਆਂ ਨੂੰ ਜੋੜਦੇ ਹੋਏ ਪਤਾ ਲਗਾਇਆ ਕਿ ਕੁੜੀ ਆਪਣੇ ਪ੍ਰੇਮੀ ਨਾਲ ਹਵਾਈ ਜਹਾਜ਼ ਰਾਹੀਂ ਕੋਲਕਾਤਾ ਚਲੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਪੁਲਸ ਦਲ ਦੋਹਾਂ ਦਾ ਪਤਾ ਲਗਾਉਣ ਕੋਲਕਾਤਾ ਗਿਆ ਹੈ।


author

DIsha

Content Editor

Related News