ਉਡੀਕ ਕਰਦਾ ਰਿਹਾ ਲਾੜਾ.... ਕੋਰਟ ਮੈਰਿਜ ਕਰਨ ਆਈ ਕੁੜੀ ਗਹਿਣੇ ਲੈ ਕੇ ਹੋਈ ਰਫੂ-ਚੱਕਰ

Tuesday, Jan 21, 2025 - 01:11 PM (IST)

ਉਡੀਕ ਕਰਦਾ ਰਿਹਾ ਲਾੜਾ.... ਕੋਰਟ ਮੈਰਿਜ ਕਰਨ ਆਈ ਕੁੜੀ ਗਹਿਣੇ ਲੈ ਕੇ ਹੋਈ ਰਫੂ-ਚੱਕਰ

ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ 'ਚ ਲੁਟੇਰੀ ਲਾੜੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੂੰ ਵਿਆਹ ਦਾ ਬਹਾਨਾ ਬਣਾ ਕੇ ਹਰਦੋਈ ਕੋਰਟ ਮੈਰਿਜ ਕਰਨ ਲਈ ਇਕ ਕੁੜੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਲੈ ਕੇ ਆਈ ਅਤੇ ਇਸ ਦੌਰਾਨ ਸਾਢੇ ਤਿੰਨ ਲੱਖ ਰੁਪਏ ਦੇ ਗਹਿਣੇ ਲੈ ਕੇ ਕੋਰਟ ਕੰਪਲੈਕਸ ਤੋਂ ਕੁੜੀ ਅਤੇ ਉਸ ਦਾ ਪਰਿਵਾਰ ਰਫੂਚੱਕਰ ਹੋ ਗਏ। ਪੀੜਤ ਨੇ ਪੂਰੇ ਮਾਮਲੇ ਦੀ ਸੂਚਨਾ ਸ਼ਹਿਰ ਕੋਤਵਾਲੀ ਪੁਲਸ ਨੂੰ ਦਿੱਤੀ। ਸੀ. ਓ. ਸਿਟੀ ਅੰਕਿਤ ਮਿਸ਼ਰਾ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਪੂਰੇ ਮਾਮਲੇ ਵਿਚ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਲੁਟੇਰੀ ਲਾੜੀ ਦੀ ਕਹਾਣੀ ਤੁਸੀਂ ਫਿਲਮਾਂ ਵਿਚ ਵੇਖੀ ਜਾਂ ਫਿਰ ਕਿਤੇ ਨਾ ਕਿਤੇ ਪੜ੍ਹੀ ਹੋਵੇਗੀ। ਕੁਝ ਅਜਿਹਾ ਹੀ ਵਾਕਿਆ ਅਸਲ ਜ਼ਿੰਦਗੀ ਵਿਚ ਵੀ ਹਰਦੋਈ 'ਚ ਸਾਂਡੀ ਥਾਣਾ ਖੇਤਰ ਦੇ ਨਵਾਬਗੰਜ ਵਾਸੀ ਨੀਰਜ ਗੁਪਤਾ ਨਾਲ ਹੋਇਆ ਹੈ। ਦਰਅਸਲ ਨੀਰਜ ਗੁਪਤਾ ਕੁਆਰਾ ਹੈ ਅਤੇ ਇਸ ਦਾ ਫਾਇਦਾ ਚੁੱਕ ਕੇ ਲੁਟੇਰਿਆਂ ਦੇ ਗਿਰੋਹ ਨੇ ਝਾਂਸੇ ਵਿਚ ਲਿਆ ਅਤੇ ਇਕ ਕੁੜੀ ਨੂੰ ਵਿਖਾਇਆ ਫਿਰ ਉਸ ਨਾਲ ਉਸ ਦੇ ਵਿਆਹ ਦੀ ਗੱਲ ਤੈਅ ਕਰ ਦਿੱਤੀ। ਵਿਆਹ ਅੱਜ ਹੀ ਕੋਰਟ ਕੰਪਲੈਕਸ 'ਚ ਕੋਰਟ ਮੈਰਿਜ ਤਹਿਤ ਹੋਣੀ ਸੀ, ਜਿਸ ਲਈ ਕੁੜੀ ਅਤੇ ਉਸ ਦੇ ਸਾਥੀ ਹਰਦੋਈ ਪਹੁੰਚੇ। ਇੱਥੇ ਨੀਰਜ ਗੁਪਤਾ ਨੇ ਸਾਢੇ 3 ਲੱਖ ਦਾ ਗਹਿਣੇ ਇਕ ਮੰਦਰ ਵਿਚ ਕੁੜੀ ਨੂੰ ਦੇ ਕੇ ਕੋਰਟ ਮੈਰਿਜ ਲਈ ਕੋਰਟ ਲੈ ਗਿਆ, ਜਿੱਥੋਂ ਕੁੜੀ ਝਾਂਸਾ ਦੇ ਕੇ ਆਪਣੇ ਸਾਥੀਆਂ ਨਾਲ ਰਫੂ-ਚੱਕਰ ਹੋ ਗਈ।

ਕਾਫੀ ਦੇਰ ਤੱਕ ਨੀਰਜ ਤਲਾਸ਼ ਕਰਦਾ ਰਿਹਾ ਪਰ ਜਦੋਂ ਕੋਈ ਸੁਰਾਗ ਨਹੀਂ ਲੱਗਾ। ਪੀੜਤ ਨੇ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਪੂਰੇ ਮਾਮਲੇ ਦੀ ਜਾਂਚ ਅਤੇ ਪੜਤਾਲ ਵਿਚ ਜੁੱਟ ਗਈ ਹੈ। ਸੀ. ਓ. ਸਿਟੀ ਅੰਕਿਤ ਮਿਸ਼ਰਾ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਪੂਰੇ ਮਾਮਲੇ ਵਿਚ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Tanu

Content Editor

Related News