ਚੱਲਦੀ ਬੱਸ ''ਚ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫਿਰ ਨਵਜੰਮੇ ਨੂੰ ਖਿੜਕੀ ''ਚ ਸੁੱਟ''ਤਾ ਬਾਹਰ

Wednesday, Jul 16, 2025 - 10:58 AM (IST)

ਚੱਲਦੀ ਬੱਸ ''ਚ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫਿਰ ਨਵਜੰਮੇ ਨੂੰ ਖਿੜਕੀ ''ਚ ਸੁੱਟ''ਤਾ ਬਾਹਰ

ਮੁੰਬਈ- ਮਹਾਰਾਸ਼ਟਰ ਦੇ ਪਰਭਨੀ 'ਚ 19 ਸਾਲਾ ਕੁੜੀ ਨੇ ਚੱਲਦੀ ਬੱਸ 'ਚ ਬੱਚੇ ਨੂੰ ਜਨਮ ਦਿੱਤਾ ਪਰ ਉਸ ਨੇ ਅਤੇ ਉਸ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੇ ਨਵਜੰਮੇ ਬੱਚੇ ਨੂੰ ਖਿੜਕੀ 'ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 11.30 ਵਜੇ ਪਾਥਰੀ-ਸੇਲੁ ਮਾਰਗ ਦੀ ਹੈ। ਇਕ ਨਾਗਰਿਕ ਨੇ ਦੇਖਿਆ ਕਿ ਕੱਪੜੇ 'ਚ ਲਿਪਟੀ ਕੋਈ ਚੀਜ਼ ਬੱਸ ਤੋਂ ਬਾਹਰ ਸੁੱਟੀ ਗਈ, ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ। ਉਨ੍ਹਾਂ ਦੱਸਿਆ,''ਰਿਤਿਕਾ ਢੇਰੇ ਨਾਂ ਦੀ ਕੁੜੀ ਸੰਤ ਪ੍ਰਯਾਗ ਟਰੈਵਲਜ਼ ਦੀ ਸਲੀਪਰ ਕੋਚ ਬੱਸ 'ਚ ਅਲਤਾਫ਼ ਸ਼ੇਖ (ਜੋ ਉਸ ਦਾ ਪਤੀ ਹੋਣ ਦਾ ਦਾਅਵਾ ਕਰ ਰਿਹਾ ਸੀ) ਦੇ ਨਾਲ ਪੁਣੇ ਤੋਂ ਪਰਭਨੀ ਜਾ ਰਹੀ ਸੀ।'' ਉਨ੍ਹਾਂ ਕਿਹਾ,''ਯਾਤਰਾ ਦੌਰਾਨ ਗਰਭਵਤੀ ਕੁੜੀ ਨੂੰ ਦਰਦ ਸ਼ੁਰੂ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਹਾਲਾਂਕਿ ਜੋੜੇ ਨੇ ਨਵਜੰਮੇ ਬੱਚੇ ਨੂੰ ਕੱਪੜੇ 'ਚ ਲਪੇਟਿਆ ਅਤੇ ਬੱਸ 'ਚੋਂ ਬਾਹਰ ਸੁੱਟ ਦਿੱਤਾ।'' ਸਲੀਪਰ ਬੱਸ ਦੇ ਡਰਾਈਵਰ ਨੇ ਦੇਖਿਆ ਕਿ ਖਿੜਕੀ 'ਚੋਂ ਕੁਝ ਬਾਹਰ ਸੁੱਟਿਆ ਗਿਆ ਹੈ। ਜਦੋਂ ਉਸ ਨੇ ਇਸ ਬਾਰੇ ਪੁੱਛਿਆ ਕਿ ਸ਼ੇਖ ਨੇ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਮਨ ਖ਼ਰਾਬ ਹੋ ਰਿਹਾ ਸੀ, ਜਿਸ ਕਾਰਨ ਉਸ ਨੇ ਉਲਟੀ ਕੀਤੀ ਸੀ।

ਇਹ ਵੀ ਪੜ੍ਹੋ : 'ਕੁੱਤਿਆਂ ਨੂੰ ਆਪਣੇ ਘਰ 'ਚ ਖਾਣਾ ਕਿਉਂ ਨਹੀਂ ਦਿੰਦੇ'... ਸੁਪਰੀਮ ਕੋਰਟ ਨੇ ਕਿਉਂ ਕਹੀ ਅਜਿਹੀ ਗੱਲ

 

ਅਧਿਕਾਰੀ ਨੇ ਦੱਸਿਆ,''ਇਸ ਵਿਚ ਜਦੋਂ ਸੜਕ 'ਤੇ ਇ ਵਿਅਕਤੀ ਨੇ ਬੱਸ ਤੋਂ ਸੁੱਟੀ ਗਈ ਚੀਜ਼ ਦੇਖੀ ਤਾਂ ਉਸ ਨੇ ਕਰੀਬ ਜਾ ਕੇ ਦੇਖਿਆ ਅਤੇ ਇਕ ਬੱਚੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।'' ਬਾਅਦ 'ਚ ਗਸ਼ਤ 'ਤੇ ਤਾਇਨਾਤ ਸਥਾਨਕ ਪੁਲਸ ਦੀ ਇਕ ਟੀਮ ਨੇ ਬੱਸ ਨੂੰ ਰੋਕ ਲਿਆ। ਅਧਿਕਾਰੀ ਨੇ ਦੱਸਿਆ ਕਿ ਵਾਹਨ ਦੀ ਜਾਂਚ ਅਤੇ ਸ਼ੁਰੂਆਤੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੇ ਕੁੜੀ ਅਤੇ ਸ਼ੇਖ ਨੂੰ ਹਿਰਾਸਤ 'ਚ ਲੈ ਲਿਆ। ਜੋੜੇ ਨੇ ਦੱਸਇਆ ਕਿ ਉਨ੍ਹਾਂ ਨੇ ਨਵਜੰਮੇ ਬੱਚੇ ਨੂੰ ਇਸ ਲਈ ਸੁੱਟ ਦਿੱਤਾ, ਕਿਉਂਕਿ ਉਹ ਇਸ ਦੇ ਪਾਲਣ-ਪੋਸ਼ਣ 'ਚ ਅਸਮਰੱਥ ਸਨ। 

ਉਨ੍ਹਾਂ ਦੱਸਿਆ ਕਿ ਸੜਕ 'ਤੇ ਸੁੱਟੇ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਸ ਅਨੁਸਾਰ ਢੇਰੇ ਅਤੇ ਸ਼ੇਖ ਦੋਵੇਂ ਪਰਭਨੀ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਪੁਣੇ 'ਚ ਰਹਿ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਤੀ-ਪਤਨੀ ਹੋਣ ਦਾ ਦਾਅਵਾ ਕੀਤਾ ਪਰ ਇਸ ਗੱਲ ਨੂੰ ਸਾਬਿਤ ਕਰਨ ਲਈ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਅਧਿਕਾਰੀ ਨੇ ਕਿਹਾ,''ਉਨ੍ਹਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਸ ਨੇ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਹੈ।'' ਉਨ੍ਹਾਂ ਦੱਸਿਆ ਕਿ ਪਰਭਨੀ ਦੇ ਪਾਥਰੀ ਪੁਲਸ ਸਟੇਸ਼ਨ 'ਚ ਜੋੜੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਦੇ ਅਧੀਨ ਮਾਮਲ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News