ਤੁਰੀ ਜਾਂਦੀ ਕੁੜੀ ਨਾਲ ਗੰਦੀ ਹਰਕਤ ! ਮੁੰਡਿਆਂ ਨੇ ਰਾਹ ''ਚ ਰੋਕ ਕੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ

Tuesday, Jun 24, 2025 - 10:37 AM (IST)

ਤੁਰੀ ਜਾਂਦੀ ਕੁੜੀ ਨਾਲ ਗੰਦੀ ਹਰਕਤ ! ਮੁੰਡਿਆਂ ਨੇ ਰਾਹ ''ਚ ਰੋਕ ਕੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ

ਬੈਂਗਲੁਰੂ- ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਨਸ਼ੇ 'ਚ ਟਲੀ ਚਾਰ ਲੋਕਾਂ ਨੇ 25 ਸਾਲਾ ਇਕ ਕੁੜੀ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਅਨੇਕਲ ਤਾਲੁਕ 'ਚ ਮਾਈਲਸੰਦ੍ਰਾ ਰੋਡ ਕੋਲ ਯੇਲੰਮਾ ਲੇਆਊਟ 'ਚ ਵਾਪਰੀ। ਕਥਿਤ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਆਪਣੀ ਸ਼ਿਕਾਇਤ 'ਚ ਔਰਤ ਨੇ ਦੋਸ਼ ਲਗਾਇਆ ਕਿ ਉਹ ਕੁਝ ਜ਼ਰੂਰੀ ਸਾਮਾਨ ਖਰੀਦਣ ਲਈ ਦੁਕਾਨ 'ਤੇ ਜਾ ਰਹੀ ਸੀ, ਉਦੋਂ ਉਸ ਨੇ ਦੇਖਿਆ ਕਿ ਕੁਝ ਲੋਕ ਆਪਸ 'ਚ ਲੜ ਰਹੇ ਹਨ। ਸ਼ਿਕਾਇਤ ਅਨੁਸਾਰ,''ਅਚਾਨਕ ਉਹ ਲੋਕ ਉਸ ਨਾਲ ਛੇੜਛਾੜ ਅਤੇ ਗਾਲ੍ਹਾਂ ਕੱਢਣ ਲੱਗੇ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ।''

ਕੁੜੀ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਸ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਖ਼ਿਲਾਫ਼ ਅਪਮਾਨਜਨਕ ਅਤੇ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਉਸ 'ਤੇ ਹਮਲਾ ਕੀਤਾ। ਕੁੜੀ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਆਤਮਰੱਖਿਆ 'ਚ ਉਨ੍ਹਾਂ 'ਚੋਂ ਇਕ ਨੂੰ ਮਾਰਿਆ। ਪੁਲਸ ਅਨੁਸਾਰ ਕੁੜੀ ਨੇ ਆਪਣੇ ਜਿਮ ਇੰਸਟ੍ਰਕਟਰ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚਿਆ, ਉਸ ਨੂੰ ਬਚਾਇਆ ਅਤੇ ਉਸ ਨਾਲ ਗਲਤ ਰਵੱਈਆ ਕਰਨ ਵਾਲੇ ਮੁਲਜ਼ਮਾਂ 'ਚੋਂ ਇਕ ਦੀ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕੁੜੀ ਅਤੇ ਜਿਮ ਇੰਸਟ੍ਰਕਟਰ ਖ਼ਿਲਾਫ਼ ਵੀ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਮਾਮਲੇ 'ਚ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਉਨ੍ਹਾਂ ਕਿਹਾ ਕਿ ਕੁੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News