ਡਿੰਪਲ ’ਤੇ ਕੁਮੈਂਟ ਕਰਨ ਵਾਲੇ ਮੌਲਾਨਾ ਰਸ਼ੀਦੀ ਨੂੰ ਸਪਾ ਵਰਕਰਾਂ ਨੇ ਨਿਊਜ਼ ਰੂਮ ’ਚ ਮਾਰਿਆ ਥੱਪੜ

Tuesday, Jul 29, 2025 - 11:43 PM (IST)

ਡਿੰਪਲ ’ਤੇ ਕੁਮੈਂਟ ਕਰਨ ਵਾਲੇ ਮੌਲਾਨਾ ਰਸ਼ੀਦੀ ਨੂੰ ਸਪਾ ਵਰਕਰਾਂ ਨੇ ਨਿਊਜ਼ ਰੂਮ ’ਚ ਮਾਰਿਆ ਥੱਪੜ

ਨੋਇਡਾ– ਸਪਾ ਸੰਸਦ ਮੈਂਬਰ ਡਿੰਪਲ ਯਾਦਵ ’ਤੇ ਕੁਮੈਂਟ ਕਰਨ ਵਾਲੇ ਆਲ ਇੰਡੀਆ ਇਮਾਮ ਐਸੋਸੀਏਸ਼ਨ ਦੇ ਪ੍ਰਧਾਨ ਮੌਲਾਨਾ ਸਾਜਿਦ ਰਸ਼ੀਦੀ ’ਤੇ ਹਮਲਾ ਹੋਇਆ। ਮੰਗਲਵਾਰ ਨੂੰ ਮੌਲਾਨਾ ਨੋਇਡਾ ਦੇ ਇਕ ਚੈਨਲ ਦੇ ਲਾਈਵ ਡਿਬੇਟ ਵਿਚ ਪੁੱਜੇ ਸਨ। ਡਿਬੇਟ ਖਤਮ ਹੋਣ ਤੋਂ ਬਾਅਦ ਸਪਾ ਨੇਤਾ ਕੁਲਦੀਪ ਭਾਟੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਤਾਬੜਤੋੜ ਕਈ ਥੱਪੜ ਮਾਰ ਦਿੱਤੇ।

ਮੌਲਾਨਾ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਸਕਿਓਰਿਟੀ ਵਾਲਿਆਂ ਨੇ ਹਮਲਾਵਰਾਂ ਤੋਂ ਉਨ੍ਹਾਂ ਨੂੰ ਛੁਡਵਾਇਆ। ਇਹ ਮਾਮਲਾ ਸੈਕਟਰ-126 ਦਾ ਹੈ।

ਮੌਲਾਨਾ ਸਾਜਿਦ ਨੇ ਕੁਲਦੀਪ ਭਾਟੀ ਅਤੇ ਮੋਹਿਤ ਨਾਗਰ ’ਤੇ ਹਮਲਾ ਕਰਨ ਦਾ ਦੋਸ਼ ਲਾਇਆ। ਮੌਲਾਨਾ ਮੁਲਜ਼ਮਾਂ ਖਿਲਾਫ ਥਾਣਾ ਸੈਕਟਰ-126 ਵਿਚ ਸ਼ਿਕਾਇਤ ਦਰਜ ਕਰਵਾਉਣ ਪੁੱਜੇ। ਪੁਲਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ।


author

Rakesh

Content Editor

Related News