ਸ਼ਰਮਨਾਕ ਕਾਰਾ: ਭਣੇਵੇਂ ਦੀ ਕੁੜੀ ਨੂੰ ਪੜ੍ਹਾਉਣ ਬਹਾਨੇ ਕਮਰੇ ''ਚ ਟੱਪੀਆਂ ਹੱਦਾਂ
Sunday, Jul 27, 2025 - 05:39 PM (IST)

ਝਬਾਲ(ਨਰਿੰਦਰ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਇਕ ਵਿਅਕਤੀ ਨੇ ਆਪਣੇ ਭਣੇਵੇਂ ਦੀ ਨਾਬਾਲਗ ਕੁੜੀ ਨੂੰ ਪੜ੍ਹਾਉਣ ਬਹਾਨੇ ਕਮਰੇ ਵਿਚ ਲਿਜਾਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀ ਗਈਆਂ, ਜਿਸ ਦੇ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਜਾਣਕਾਰੀ ਦਿੰਦਿਆਂ ਨਾਬਾਲਗ ਕੁੜੀ ਜੋ 11ਵੀਂ ਪੜ੍ਹਦੀ ਹੈ, ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਕਰੀਬ 25/30 ਸਾਲ ਤੋਂ ਮੇਰੇ ਪਿਤਾ ਦੇ ਨਾਨਕੇ ਪਿੰਡ ਕਸੇਲ ਵਿਚ ਰਹਿ ਰਹੇ ਹਾਂ। ਮੇਰੇ ਪਿਤਾ ਦਾ ਮਾਮਾ ਕੈਪਟਨ ਗੁਰਮੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਕਸੇਲ ਸਾਡੀ ਆਪਸ ਵਿਚ ਰਿਸ਼ਤੇਦਾਰੀ ਹੋਣ ਕਰਕੇ ਸਾਡੇ ਘਰ ਵਿਚ ਆਉਂਦਾ-ਜਾਂਦਾ ਰਹਿੰਦਾ ਸੀ, ਉਹ ਮੇਰੇ ਪਿਤਾ ਦਾ ਮਾਮਾ ਲੱਗਣ ਕਰਕੇ ਮੈਂ ਵੀ ਉਸਨੂੰ ਮਾਮਾ ਹੀ ਕਹਿੰਦੀ ਹਾਂ।
ਇਹ ਵੀ ਪੜ੍ਹੋ- ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਮਿਤੀ 24.07.2025 ਨੂੰ ਵਕਤ ਕਰੀਬ 7 ਵਜੇ ਸਵੇਰੇ ਕੈਪਟਨ ਗੁਰਮੀਤ ਸਿੰਘ ਸਾਡੇ ਘਰ ਆਇਆ ਤੇ ਉਸ ਸਮੇਂ ਮੇਰੀ ਮਾਤਾ ਵੀ ਘਰ ਵਿਚ ਮੌਜੂਦ ਸੀ ਤੇ ਮੇਰੇ ਬਾਕੀ ਭੈਣ-ਭਰਾ ਸਕੂਲ ਚਲੇ ਗਏ ਸੀ। ਜਦੋਂ ਕਿ ਮੇਰੇ ਪਿਤਾ ਵੀ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਚਲੇ ਗਏ ਸੀ। ਥੋੜੇ ਸਮੇਂ ਬਾਅਦ ਮੇਰੀ ਮਾਤਾ ਉਸ ਦਿਨ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਮੱਸਿਆ ’ਤੇ ਮੱਥਾ ਟੇਕਣ ਚਲੀ ਗਈ ਅਤੇ ਮੈਂ ਘਰ ਵਿਚ ਇਕੱਲੀ ਰਹਿ ਗਈ, ਜਿਸ ’ਤੇ ਗੁਰਮੀਤ ਸਿੰਘ ਮੈਨੂੰ ਪੜ੍ਹਾਉਣ ਦੇ ਬਹਾਨੇ ਮੇਰੇ ਨਾਲ ਗੰਦੀਆਂ ਗੱਲਾਂ ਕਰਨ ਲੱਗਾ ਅਤੇ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਸਰੀਰ, ਛਾਤੀ ਤੇ ਲੱਤਾਂ 'ਤੇ ਵੀ ਹੱਥ ਲਗਾਏ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਕੁੜੀ ਨੇ ਅੱਗੇ ਦੱਸਿਆ ਕਿ ਮੈਂ ਕਿਸੇ ਤਰ੍ਹਾਂ ਬਹਾਨੇ ਨਾਲ ਕਮਰੇ ਵਿਚੋਂ ਬਾਹਰ ਆ ਕੇ ਗੁਆਂਢੀਆਂ ਦੇ ਘਰ ਚਲੀ ਗਈ ਤੇ ਕਰੀਬ 3 ਵਜੇ ਜਦੋਂ ਮੇਰੀ ਮੰਮੀ ਘਰ ਵਾਪਸ ਆਈ ਤਾਂ ਮੈਂ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ। ਜਿਸ ’ਤੇ ਮੈਂ ਆਪਣੇ ਮਾਤਾ ਤੇ ਪਿਤਾ ਨੂੰ ਥਾਣਾ ਲੈ ਕੇ ਪਹੁੰਚੀ ਅਤੇ ਸਾਰੀ ਜਾਣਕਾਰੀ ਦਿੱਤੀ। ਪੁਲਸ ਨੇ ਕੈਪਟਨ ਗੁਰਮੀਤ ਸਿੰਘ ਪੁੱਤਰ ਦਾਰਾ ਸਿੰਘ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8