ਛੇੜਛਾੜ ਤੋਂ ਤੰਗ ਆ ਕੇ 14 ਸਾਲ ਦੀ ਲੜਕੀ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ
Sunday, Mar 11, 2018 - 01:31 PM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਸੌਰਭ ਕਾਲੋਨੀ 'ਚ ਸ਼ਨੀਵਾਰ ਦੀ ਸ਼ਾਮ ਨੂੰ ਗੁਆਂਢੀ ਵਿਅਕਤੀ ਵੱਲੋਂ ਕੀਤੀ ਜਾਣ ਵਾਲੀ ਛੇੜਛਾੜ ਤੋਂ ਤੰਗ ਆ ਕੇ ਇਕ 14 ਸਾਲਾਂ ਲੜਕੀ ਨੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਦੋਸ਼ੀ ਲੜਕੀ ਨੂੰ ਜ਼ਬਰਦਸਤੀ ਮੋਬਾਇਲ ਦੇ ਰਿਹਾ ਸੀ। ਲੜਕੀ ਨੂੰ ਲੈ ਕੇ ਪਰਿਵਾਰਕ ਮੈਂਬਰ ਸ਼ਿਕਾਇਤ ਲੈ ਕੇ ਵਿਅਕਤੀ ਦੇ ਘਰ ਪੁੱਜੇ ਤਾਂ ਉਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਘਬਰਾ ਕੇ ਲੜਕੀ ਘਰ ਚਲੀ ਗਈ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਫਾਹਾ ਲਗਾ ਲਿਆ।
ਪਰਿਵਾਰਕ ਮੈਬਰਾਂ ਵੱਲੋਂ ਸਿਵਲ ਲਾਈਨ ਥਾਣੇ 'ਚ ਦਿੱਤੀ ਸ਼ਿਕਾਇਤ ਮੁਤਾਬਕ ਸੌਰਭ ਕਾਲੋਨੀ 'ਚ ਰਹਿਣ ਵਾਲਾ ਵਿਅਕਤੀ ਆਕਾਸ਼ ਉਸ ਦੀ ਬੇਟੀ ਨੂੰ ਆਉਂਦੇ-ਜਾਂਦੇ ਛੇੜਦਾ ਸੀ ਅਤੇ ਉਸ 'ਤੇ ਗੱਲ ਕਰਨ ਦਾ ਦਬਾਅ ਬਣਾਉਂਦਾ ਸੀ। ਇਸ 'ਤੇ ਉਸ ਨੂੰ ਕਈ ਵਾਰ ਸਮਝਾਇਆ ਗਿਆ। ਉਸ ਦੇ ਪਰਿਵਾਰਕ ਮੈਂਬਰ ਨੂੰ ਵੀ ਇਸ ਦੇ ਬਾਰੇ 'ਚ ਕਈ ਵਾਰ ਸ਼ਿਕਾਇਤ ਕੀਤੀ ਗਈ। ਸ਼ਨੀਵਾਰ ਦੀ ਸ਼ਾਮ ਨੂੰ ਉਹ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਜ਼ਬਰਦਸਤੀ ਮੋਬਾਇਲ ਦੇ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੈਂ ਉਸ ਨੂੰ ਅਜਿਹਾ ਕਰਨ ਤੋਂ ਮਨਾਂ ਕੀਤਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕੀਤੀ। ਇਸ ਨਾਲ ਘਬਰਾ ਕੇ ਮੇਰੀ ਬੇਟੀ ਅੰਦਰ ਚਲੀ ਗਈ ਅਤੇ ਕਮਰੇ 'ਚ ਜਾ ਕੇ ਫਾਹਾ ਲਗਾ ਲਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਹਸਪਤਾਲ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।